26 ਸਾਲ ਬਾਅਦ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਚੋਣਾਂ ਲਈ ਹੋਵਗੀ ਵੋਟਿੰਗ, ਭਖਿਆ ਮਾਹੌਲ
ਪ੍ਰਧਾਨਗੀ ਲਈ ਸੁਸ਼ੀਲ ਫੋਜੀ ਤੇ ਕੁਲਵਿੰਦਰ ਸਿੰਘ ਚ ਮੁਕਾਬਲਾ, ਚੋਣ ਪ੍ਰਚਾਰ ਨੇ ਫੜਿਆ ਜ਼ੋਰ
ਅਜਾਦ ਗਰੁੱਪ ਵਲੋਂ ਪ੍ਰਚਾਰ
ਪੰਜਾਬ ਸਿਵਲ ਸਕੱਤਰੇਤ ਵਿਚ ਐਸੋਸੀਏਸ਼ਨ ਚੋਣਾਂ ਨੂੰ ਲੈ ਕੇ ਮਾਹੌਲ ਭਖ ਗਿਆ ਹੈ । ਪੰਜਾਬ ਸਿਵਲ ਸਕੱਤਰੇਤ ਵਿਚ 26 ਸਾਲ ਬਾਅਦ ਐਸੋਸੀਏਸ਼ਨ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ 1997 ਤੋਂ ਬਾਅਦ ਹੁਣ ਤਕ ਐਸੋਸੀਏਸ਼ਨ ਚੋਣਾਂ ਲਈ ਵੋਟਿੰਗ ਨਹੀਂ ਹੋਈ ਹੈ ਇਸ ਦੌਰਾਨ ਸਰਬ ਸੰਮਤੀ ਨਾਲ ਅਹੁਦੇਦਾਰ ਚੁਣੇ ਜਾਂਦੇ ਰਹੇ ਹਨ ਪਰ ਹੁਣ 2023 ਚ ਚੋਣਾਂ ਨੂੰ ਪੂਰਾ ਮਾਹੌਲ ਬਣ ਗਿਆ ਹੈ ਇਸ ਸਮੇ ਸੁਖਚੈਨ ਖਹਿਰਾ ਗਰੁੱਪ ਤੇ ਅਜਾਦ ਗਰੁੱਪ ਵਿਚ ਮੁਕਾਬਲਾ ਹੋਣ ਜਾ ਰਿਹਾ ਹੈ । ਦੋਵੇ ਗਰੁੱਪਾਂ ਵਲੋਂ ਚੋਣ ਪ੍ਰਚਾਰ ਜੋਰਾ ਨਾਲ ਕੀਤਾ ਜਾ ਰਿਹਾ ਹੈ।
ਪੰਜਾਬ ਸਕੱਤਰੇਤ ਵਿਚ 7 ਦਸੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਇਸ ਲਈ ਦੋਵੇ ਗਰੁੱਪ ਆਪਣਾ ਪੂਰਾ ਜ਼ੋਰ ਲੈ ਰਹੇ ਹਨ।
ਅੱਜ ਅਜਾਦ ਗਰੁੱਪ ਵਲੋਂ ਚੋਣਾਂ ਨੂੰ ਲੈ ਕੇ ਬ੍ਰਾਂਚਾਂ ਚ ਪ੍ਰਚਾਰ ਕੀਤਾ ਗਿਆ ਹੈ । ਅਜਾਦ ਗਰੁੱਪ ਦਾ ਮੁਕਾਬਲਾ ਖਹਿਰਾ ਗਰੁੱਪ ਨਾਲ ਹੈ ।
ਅਜਾਦ ਗਰੁੱਪ ਵਲੋਂ ਵੀ ਪ੍ਰਚਾਰ ਜੋਰਾ ਤੇ ਕੀਤਾ ਜਾ ਰਿਹਾ ਹੈ । ਓਥੇ ਖਹਿਰਾ ਗਰੁੱਪ ਵੀ ਪ੍ਰਚਾਰ ਜੋਰਾ ਤੇ ਕੀਤਾ ਜਾ ਰਿਹਾ ਹੈ । ਹੁਣ ਫੇਰ ਸਕੱਤਰੇਤ ਦੀ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਕਾਰਨ ਸਰਦੀ ਵਿੱਚ ਗਰਮੀ ਵਾਲਾ ਮਾਹੋਲ ਬਣ ਗਿਆ ਹੈ।
ਪੰਜਾਬ ਸਿਵਲ ਸਕੱਤਰੇਤ ਚੋਣਾਂ ਲਈ ਦੋਵੇ ਗਰੁੱਪ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੇ ਹਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋ ਜਾਵੇਗੀ