ਪੰਜਾਬ

ਆਲ ਇੰਡੀਆ ਸਰਵਿਸਜ਼ ਬੈਡਮਿੰਟਨ ਮੁਕਾਬਲਿਆਂ ਲਈ ਟ੍ਰਾਇਲ ਵਿੱਚ ਪੰਜਾਬ ਸਿਵਲ ਸਕੱਤਰੇਤ ਮੋਹਰੀ

ਪੰਜਾਬ ਸਿਵਲ ਸਕੱਤਰੇਤ ਦੇ ਖਿਡਾਰੀਆਂ ਦੀ ਹੋਈ ਚੋਣ

ਆਲ ਇੰਡੀਆ ਸਰਵਿਸਜ਼ ਬੈਡਮਿੰਟਨ ਮੁਕਾਬਲਿਆਂ ਲਈ ਟ੍ਰਾਇਲ ਵਿੱਚ ਪੰਜਾਬ ਸਿਵਲ ਸਕੱਤਰੇਤ ਮੋਹਰੀ

ਚੰਡੀਗੜ੍ਹ 21 ਮਾਰਚ, 2022 ( ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਭਾਰਤ ਸਰਕਾਰ, ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆਂ ਸਰਵਿਸਜ਼ ਬੈਡਮਿੰਟਨ ਮੁਕਾਬਲਿਆਂ ਮੁਕਾਬਲਿਆਂ ਲਈ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਦੇ ਟ੍ਰਾਇਲ ਲਏ ਗਏ। ਇਹ ਟ੍ਰਾਇਲ ਸਪੋਰਟਸ ਵਿਭਾਗ ਪੰਜਾਬ ਵੱਲੋਂ ਲਏ ਗਏ ਸਨ। ਇਸ ਮੌਕੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚ ਬੈਡਮਿੰਟਨ ਖਿਡਾਰੀਆਂ ਵੱਲੋਂ ਟ੍ਰਾਇਲ ਦਿੱਤੇ ਗਏ। ਇਨ੍ਹਾਂ ਟ੍ਰਾਇਲਜ਼ ਵਿੱਚ ਪੰਜਾਬ ਸਿਵਲ ਸਕੱਤਰੇਤ ਦੀ ਟੀਮ ਨੇ ਵੀ ਭਾਗ ਲਿਆ। ਕਲੱਬ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਅਤੇ ਵਿੱਤ ਸਕੱਤਰ  ਨਵੀਨ ਸ਼ਰਮਾਂ ਤੇ ਮੀਡੀਆਂ ਨੂੰ ਦੱਸਿਆ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਵਿੱਚੋਂ ਪੰਜਾਬ ਸਿਵਲ ਸਕੱਤਰੇਤ ਦੀ ਟੀਮ ਦੇ 2 ਲੜਕੇ ਅਤੇ 2 ਲੜਕੀਆਂ ਟ੍ਰਾਇਲਜ਼ ਵਿੱਚ ਸਫਲ ਹੋਏ ਹਨ ਜੋ ਕਿ ਮਿਤੀ 24 ਮਾਰਚ 2022 ਤੋਂ 30 ਮਾਰਚ 2022 ਤੱਕ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਖੇ ਸ਼ੁਰੂ ਹੋਣ ਜਾ ਰਹੇ ਆਲ ਇੰਡੀਆ ਸਰਵਿਸਜ਼ ਦੇ ਬੈਡਮਿੰਟਨ ਟੂਰਨਾਮੈਂਟ ਮੈਚ ਖੇਡਣਗੇ। ਚੁਣੇ ਗਏ ਖਿਡਾਰੀਆਂ ਵਿੱਚ ਲੜਕੀਆਂ ਦੀ ਟੀਮ ਵਿੱਚੋਂ ਰਜਨੀ ਸੈਣੀ ਅਤੇ ਕੰਵਲਪ੍ਰੀਤ ਕੌਰ ਅਤੇ ਲੜਕਿਆਂ ਦੀ ਟੀਮ ਤੋਂ ਕੁਲਜੋਤ ਸਿੰਘ ਅਤੇ ਕਮਲਦੀਪ ਸਿੰਘ ਸ਼ਾਮਿਲ ਹਨ। ਕਲੱਬ ਦੇ ਮੁੱਖ ਸਰਪਰਸਤ ਅਤੇ ਉੱਪ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ. ਗੁਰਿੰਦਰ ਸਿੰਘ ਸੋਢੀ ਵੱਲੋਂ ਇਸ ਮੌਕੇ ਸਮੂਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਨੀਰਜ ਪ੍ਰਭਾਕਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਕੱਤਰ ਗੁਰਬੀਰ ਸਿੰਘ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!