ਅਕਾਲੀ ਦਲ ਨੇ ਰਾਜਪਾਲ ਤੋਂ ਸ਼ਕਤੀਆਂ ਖੋਹਣ ਦੇ ਪ੍ਰਸਤਾਵ ਦਾ ਕਿਉਂ ਕੀਤਾ ਸਮਰਥਨ ?
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਜਿਥੇ ਅਕਾਲੀ ਦਲ ਨੇ ਗੁਰੂਦੁਆਰਾ ਸਿੱਖ ਐਕਟ ਸੋਧਣਾ ਬਿਲ ਦਾ ਵਿਰੋਧ ਕੀਤਾ ਓਥੇ ਹੀ ਰਾਜਪਾਲ ਤੋਂ ਰਾਜ ਦੀਆਂ ਯੂਨੀਵਰਸਟੀਆ ਦੇ ਚਾਂਸਲਰ ਦੀਆਂ ਸ਼ਕਤੀਆਂ ਖੋਹਣ ਦੇ ਪ੍ਰਸਤਾਵ ਦਾ ਅਕਾਲੀ ਦਲ ਨੇ ਡੱਟ ਕੇ ਸਮਰਥਨ ਕੀਤਾ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉੱਚ ਸਿਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਪ੍ਰਸਤਾਵ ਸਦਨ ਵਿਚ ਪੇਸ਼ ਕੀਤਾ ਜਿਸ ਨੂੰ ਸਰਬਸੰਤੀ ਨਾਲ ਪਾਸ ਕਰ ਦਿੱਤਾ ਗਿਆ । ਜਿਸ ਸਮੇ ਇਹ ਪ੍ਰਸਤਾਵ ਪਾਸ ਹੋ ਰਿਹਾ ਸੀ ਉਸ ਸਮੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਪੁੱਛਿਆ ਕਿ ਤੁਸੀਂ ਇਸ ਦਾ ਸਮਰਥਨ ਕਰਦੇ ਹੋ ਤਾਂ ਉਨ੍ਹਾਂ ਨੇ ਹੱਥ ਖੜਾ ਕਰ ਦਿੱਤਾ ਇਸ ਤੋਂ ਪਹਿਲਾ ਅਕਾਲੀ ਦਲ ਦੇ ਵਿਧਾਇਕ ਡਾ ਸੁਖਵਿੰਦਰ ਨੇ ਇਸ ਬਿੱਲ ਦਾ ਸਮਰਥਨ ਕਰ ਦਿੱਤਾ ਸੀ । ਜਿਸ ਤੋਂ ਸਾਫ਼ ਹੈ ਆਉਂਣ ਵਾਲੇ ਸਮੇ ਚ ਅਕਾਲੀ ਦਲ ਤੇ ਭਾਜਪਾ ਵਿਚ ਗਠਜੋੜ ਹੋਣ ਦੇ ਆਸਾਰ ਨਹੀਂ ਹੈ ।
ਕੇਂਦਰੀ ਮੰਤਰੀ ਹਰਦੀਪ ਪੁਰੀ ਪਹਿਲਾ ਹੀ ਕਹਿ ਚੁਕੇ ਹਨ ਕਿ ਲੋਕ ਸਭਾ ਚੋਂਣਾ ਵਿਚ ਅਕਾਲੀ ਦਲ ਨਾਲ ਗਠਜੋੜ ਨਹੀਂ ਹੋਵੇਗਾ । ਦੂਜੇ ਪਾਸੇ ਪੰਜਾਬ ਭਾਜਪਾ ਵੀ ਇਸ ਹੱਕ ਵਿਚ ਨਹੀਂ ਹੈ ਕਿ ਅਕਾਲੀ ਨਾਲ ਗਠਜੋੜ ਨਹੀਂ ਹੋਵੇ । ਭਾਜਪਾ ਦੇ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਹੁਣ ਹੇਠਲੇ ਪੱਧਰ ਤੇ ਪਾਰਟੀ ਨੂੰ ਮਜਬੂਤ ਕਰਨ ਲੱਗੀ ਹੋਈ ਹੈ । ਭਾਜਪਾ ਦਾ ਕਹਿਣਾ ਹੈ ਕਿ ਵੱਡਾ ਲੀਡਰਾਂ ਨੂੰ ਪਾਰਟੀ ਚ ਸ਼ਾਮਿਲ ਕਰਾਉਣ ਦੀ ਜਗ੍ਹਾ ਤੇ ਨਿਚਲੇ ਸਤਰ ਤੇ ਵਰਕਰਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ । ਇਸ ਲਈ ਭਾਜਪਾ ਹੁਣ ਹੇਠਲੇ ਪੱਧਰ ਤੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲੱਗੀ ਹੋਈ ਹੈ ।