ਪੰਜਾਬ
ਮਗਨਰੇਗਾ ਕਰਮਚਾਰੀ ਕਲਮਛੋੜ ਹੜਤਾਲ ਤੇ ਜਾਣ ਲਈ ਮਜਬੂਰ
9 ਫਰਵਰੀ ਤੋਂ ਜਿਲਾ ਫਾਜ਼ਿਲਕਾ ਵਿਚ ਹੋ ਰਹੇ ਮਗਨਰੇਗਾ ਸਕੀਮ ਤਹਿਤ ਵਿਕਾਸ ਕੰਮਾਂ ਤੇ ਲੱਗੇਗੀ ਬਰੇਕ
ਫਾਜ਼ਿਲਕਾ, 08 ਫਰਵਰੀ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੀ ਅਹਿਮ ਮੀਟਿੰਗ ਪ੍ਰਤਾਪ ਬਾਗ ਵਿਖੇ ਕੀਤੀ ਗਈ । ਪ੍ਰੈੱਸ ਬਿਆਨ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਵਿਕਰਮ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਕਾਰਨ ਕਿਸੇ ਨੋਟਿਸ ਤੋਂ ਦੋ ਨਰੇਗਾ ਮੁਲਾਜ਼ਮਾਂ ਦਾ ਕੰਟਰੈਕਟ ਵਿੱਚ ਵਾਧਾ ਕਰਨ ਤੋਂ ਰੋਕ ਲਗਾ ਦਿੱਤੀ ਗਈ ਹੈ।
ਜਿਸ ਸਬੰਧ ਵਿੱਚ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਮਿਤੀ 25 ਜਨਵਰੀ 2024 ਨੂੰ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮੰਗ ਪੱਤਰ ਵੀ ਦੇ ਕੇ ਵੀ ਜਾਣੂ ਕਰਵਾਇਆ ਗਿਆ ਸੀ । ਪਰ ਉਸ ਤੋਂ ਬਾਅਦ ਵੀ ਦੋਨੋਂ ਮਗਨਰੇਗਾ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਗਿਆ।
ਉਸ ਬਾਅਦ ਅੱਜ ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਪਰ ਉਹਨਾਂ ਵੱਲੋਂ ਵੀ ਸਾਫ਼ ਇੰਨਕਾਰ ਕਰ ਦਿੱਤਾ ਗਿਆ ਕਿ ਮਾਨਯੋਗ ਹਾਈ ਕੋਰਟ ਦਾ ਹਵਾਲਾ ਦਿੰਦੇ ਕਹਿ ਗਿਆ ਕਿ ਇਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਆਗੂਆਂ ਕਹਿਣਾ ਕਿ ਹਾਲੇ ਤੱਕ ਮਾਨਯੋਗ ਹਾਈ ਕੋਰਟ ਵਿੱਚ ਪਿਛਲੇ 6 ਸਾਲਾ ਕੇਸ ਚੱਲ ਰਿਹਾ ਹੈ ਜਿਸ ਦਾ ਹਾਲੇ ਤੱਕ ਕੋਈ ਫੈਸਲਾ ਵੀ ਨਹੀਂ ਆਇਆ ਤੇ ਦੂਜੇ ਪਾਸੇ ਮਗਨਰੇਗਾ ਦੀ ਗਾਈਡਲਾਈਨਜ਼ ਤੋਂ ਤੇ ਕੰਟਰੈਕਟ ਦੇ ਰੂਲਾਂ ਤੋਂ ਬਾਹਰ ਜਾ ਕੇਮੁਲਾਜ਼ਮਾਂ ਦਾ ਕੰਟਰੈਕਟ ਰੋਕਣ ਮੁਲਾਜ਼ਮਾਂ ਨਾਲ ਸਿੱਧੇ ਤੋਰ ਤੇ ਧੱਕੇਸ਼ਾਹੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਦਿੱਤਾ ਗਿਆ।
ਯੂਨੀਅਨ ਵੱਲੋਂ ਫ਼ੈਸਲਾ ਲਿਆ ਕਿ ਕੱਲ 9 ਫਰਵਰੀ ਸ਼ੁਕਰਵਾਰ ਪੂਰੇ ਜ਼ਿਲ੍ਹੇ ਵਿੱਚ ਮਗਨਰੇਗਾ ਮੁਲਾਜ਼ਮਾਂ ਸਮੂਹ ਬਲਾਕਾ ਵਿੱਚ ਕਲਮ ਛੋੜ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਸ ਕਾਰਨ ਪੂਰੇ ਜ਼ਿਲੇ ਫਾਜ਼ਿਲਕਾ ਦੇ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮ ਪ੍ਰਭਾਵਿਤ ਹੋਣਗੇ ਜਿਸ ਦੀ ਨਿਰੋਲ ਜਿਮ੍ਹੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਅੱਜ ਬਲਾਕ ਪ੍ਰਧਾਨ ਗੁਰਮੀਤ ਜਲਾਲਾਬਾਦ, ਬਲਾਕ ਪ੍ਰਧਾਨ ਬਲਦੇਵ ਸਿੰਘ ਫਾਜ਼ਿਲਕਾ, ਬਲਾਕ ਪ੍ਰਧਾਨ ਪ੍ਰਦੀਪ ਕੁਮਾਰ ਅਰਨੀਵਾਲਾ, ਬਲਾਕ ਪ੍ਰਧਾਨ ਗੋਪਾਲ ਅਬੋਹਰ, ਵਿਕਰਮ ਖੂਈਆ ਸਰਵਰ ਏ.ਪੀ.ਉ ਸੰਦੀਪ ਸਿੰਘ ਫਾਜ਼ਿਲਕਾ,ਗੌਰਵ ਪੁਟੇਲਾ ਅਰਨੀਵਾਲਾ, ਪੂਜਾ ਰਾਣੀ, ਸ਼ਕਤੀ, ਬਗੀਚਾ ਸਿੰਘ,ਮੰਗਤ ਸਿੰਘ,ਅਜੇ ਕੁਮਾਰ, ਲਛਮਣ ਦਾਸ,ਗੁਰਤੇਜ ਸਿੰਘ,ਜਸਵੀਰ ਸੀ.ਏ, ਸੰਦੀਪ ਟੀ.ਏ, ਸੁਰਿੰਦਰ ਸਿੰਘ, ਜਗਦੀਸ਼ ਕੁਮਾਰ, ਅਮਨਪ੍ਰੀਤ ਆਦਿ ਹਾਜਰ ਸਨ ।