ਕੈਪਟਨ ਅਮਰਿੰਦਰ ਕੱਲ੍ਹ ਰੱਖਣਗੇ ਹਾਈਕਮਾਂਡ ਕੋਲ ਅਪਣਾ ਪੱਖ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸ਼ੁਕਰਵਾਰ ਨੂੰ ਕਾਂਗਰਸ ਹਾਈਕਮਾਂਡ ਵਲੋਂ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਕੇ ਅਪਣਾ ਪੱਖ ਰੱਖਣਗੇ ਕਾਂਗਰਸ ਹਾਈਕਮਾਂਡ ਪਿਛਲੇ 3 ਦਿਨਾਂ ਤੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਤੋਂ ਉਨ੍ਹਾਂ ਦਾ ਪੱਖ ਜਾਣ ਰਿਹਾ ਹੈ 3 ਮੈਂਬਰੀ ਕਮੇਟੀ ਅੱਗੇ ਅੱਜ ਲੋਕ ਸਭਾ ਸੰਸਦ ਨੇ ਆਪਣਾ ਪੱਖ ਰੱਖਿਆ ਹੈ ਕੈਪਟਨ ਅਮਰਿੰਦਰ ਅੱਜ ਦਿਲੀ ਪਹੁੰਚ ਗਏ ਹਨ ਅਤੇ ਕਪੂਰਥਲਾ ਹਾਊਸ ਵਿਚ ਸਿਖਿਆ ਮੰਤਰੀ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਬੈਠਕ ਕਰ ਰਹੇ ਹੈ ਇਸ ਸਮੇ ਕੈਪਟਨ ਅਮਰਿੰਦਰ ਸਿੰਘ ਨਾਲ ਓਹਨਾ ਦੇ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੀ ਸ਼ਾਮਿਲ ਹਨ ਇਸ ਸਮੇ ਕਾਂਗਰਸ ਪਾਰਟੀ ਅੰਦਰ ਕਲੇਸ਼ ਨੂੰ ਖਤਮ ਕਰਨ ਲਈ ਹਾਈ ਕਮਾਂਡ ਬੈਠਕ ਕਰ ਰਹੇ ਹਨ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਬੋਲ ਰਹੇ ਹਨ ਜਦੋ ਕੇ ਕੁਝ ਵਿਧਾਇਕ ਕਹਿ ਰਹੇ ਹਨ ਇਸ ਸਮੇਂ ਪੰਜਾਬ ਅੰਦਰ ਲੱਗ ਰਿਹਾ ਕਿ ਜਿਵੇ ਓਹਨਾ ਦੀ ਸਰਕਾਰ ਨਹੀਂ ਹੈ ਇਸ ਤੋਂ ਇਲਾਵਾ ਦੇਖਣਾ ਇਹ ਹੈ ਕਿ ਕਮੇਟੀ ਕੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਫ਼ਰੰਟ ਤੇ ਲਿਆ ਸਕੇਗਾ