ਅਮ੍ਰਿਤਪਾਲ ਆਪਣੇ ਸਾਥੀਆਂ ਨੂੰ ਛੱਡ ਕੇ ਹੋਇਆ ਭਗੋੜਾ,ਪੁਲਿਸ ਨੂੰ ਚਕਮਾ ਦੇ ਕੇ ਫਰਾਰ
ਆਖਿਰ ਆਪਣੇ ਸਾਥੀਆਂ ਨੂੰ ਛੱਡ ਕਿਥੇ ਫਰਾਰ ਹੋਇਆ ਅਮ੍ਰਿਤਪਾਲ
ਅਮ੍ਰਿਤਪਾਲ ਆਪਣੇ ਸਾਥੀਆਂ ਨੂੰ ਛੱਡ ਕੇ ਭਗੋੜਾ ਹੋ ਗਿਆ ਹੈ । ਪੁਲਿਸ ਵਲੋਂ ਅਮ੍ਰਿਤਪਾਲ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।ਅਮ੍ਰਿਤਪਾਲ ਆਪਣੇ ਸਾਥੀਆਂ ਤੋਂ ਵੱਖ ਹੋਇਆ ਅਤੇ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਹੈ । ਪੰਜਾਬ ਪੁਲਿਸ ਦੇ ਨਾਲ ਪੈਰ ਮਿਲਟਰੀ ਫੋਰਸ ਵੀ ਅਮ੍ਰਿਤਪਾਲ ਨੂੰ ਲੱਭ ਰਹੀ ਹੈ । ਪੁਲਿਸ ਵਲੋਂ ਨਕੋਦਰ ਦੇ ਪਿੰਡਾਂ ਵਿਚ ਅਮ੍ਰਿਤਪਾਲ ਦੀ ਭਾਲ ਕੀਤੀ ਗਈ ਹੈ । ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਮੀਦ ਨਹੀਂ ਸੀ ਅਮ੍ਰਿਤਪਾਲ ਇਸ ਤਰ੍ਹਾਂ ਆਪਣੇ ਸਾਥੀਆਂ ਨੂੰ ਛੱਡ ਕੇ ਭੱਜ ਜਾਵੇਗਾ । ਅਮ੍ਰਿਤਪਾਲ ਖੇਤਾਂ ਵਿਚ ਭੱਜਦਾ ਨਜਰ ਆਇਆ ਸੀ । ਅਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ । ਪੁਲਿਸ ਸੂਤਰਾਂ ਦਾ ਕਹਿਣਾ ਹੈ ਅਮ੍ਰਿਤਪਾਲ ਦੇ ਸਾਥੀ ਇਹ ਸਰੀ ਪਿੰਡ ਵਿਚ ਲੁਕੇ ਹੋਏ ਸੀ ਉਹ ਬਾਥਰੂਮ ਵਿਚ ਲੁਕੇ ਹੋਏ ਸੀ । ਹੁਣ ਸਵਾਲ ਉੱਠ ਰਿਹਾ ਹੈ ਕੇ ਜੋ ਅਮ੍ਰਿਤਪਾਲ ਤੇ ਉਸਦੇ ਸਾਥੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸੀ ,ਉਹ ਪੁਲਿਸ ਨੂੰ ਦੇਖਕੇ ਬਾਥਰੂਮ ਚ ਲੁਕਦੇ ਫਿਰਦੇ ਨਜਰ ਆ ਰਹੇ ਹਨ ।
ਅਮ੍ਰਿਤਪਾਲ ਵਲੋਂ ਜੋ ਰਵਾਇਆ ਅਪਣਾਇਆ ਜਾ ਰਿਹਾ ਉਸ ਵਲੋਂ ਕੋਈ ਬਿਆਨ ਨਹੀਂ ਆਇਆ ਹੈ । ਅਮ੍ਰਿਤਪਾਲ ਇਸ ਸਮੇ ਭਗੋੜਾ ਹੈ । ਪੁਲਿਸ ਉਸਨੂੰ ਲੱਭ ਰਹੀ ਹੈ । ਸਵਾਲ ਇਹ ਹੈ ਕਿ ਸਿਸਟਮ ਨੂੰ ਚਣੋਤੀ ਦੇਣ ਵਾਲਾ ਅਮ੍ਰਿਤਪਾਲ ਕਿਥੇ ਭਗੋੜਾ ਹੋ ਗਿਆ ਹੈ । ਅਮ੍ਰਿਤਪਾਲ ਜੋ ਅਜਨਾਲਾ ਥਾਣੇ ਵਿਚ ਜਾ ਕੇ ਕਹਿੰਦਾ ਸੀ , ਮੈਨੂੰ ਕਰੋ ਗਿਰਫ਼ਤਾਰ ਹੁਣ ਜਦੋ ਪੁਲਿਸ ਉਸਨੂੰ ਗਿਰਫ਼ਤਾਰ ਕਰਨ ਲਈ ਪਹੁੰਚੀ ਤਾਂ ਉਹ ਆਪਣੇ ਸਾਥੀਆਂ ਨੂੰ ਛੱਡ ਕੇ ਫਰਾਰ ਹੋ ਗਿਆ ਹੈ । ਪੁਲਿਸ ਵਲੋਂ ਅਮ੍ਰਿਤਪਾਲ ਨੂੰ ਕਿਹਾ ਜਾ ਰਿਹਾ ਕਿ ਉਹ ਗਿਰਫਤਾਰੀ ਦੇ ਦੇਵੇ ਪਰ ਉਸਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ ਕਿ ਕਿਥੇ ਲੁਕਿਆ ਹੈ ।
ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ‘ਵਾਰਿਸ ਪੰਜਾਬ ਦੇ’ (ਡਬਲਯੂ.ਪੀ.ਡੀ.) ਦੇ ਕਾਰਕੁੰਨਾਂ , ਜਿਨ੍ਹਾਂ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ , ਖਿਲਾਫ ਸੂਬੇ ਵਿੱਚ ਇੱਕ ਵਿਆਪਕ ਸੂਬਾ-ਪੱਧਰੀ ਘੇਰਾਬੰਦੀ ਅਤੇ ਖੋਜ ਅਪ੍ਰੇਸ਼ਨ (ਸੀ.ਏ.ਐਸ.ਓ.) ਆਰੰਭਿਆ ਹੈ। ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਡਬਲਯੂ.ਪੀ.ਡੀ. ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ , ਜਿਨ੍ਹਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ , ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣ ਸਬੰਧੀ ਮਾਮਲੇ ਸ਼ਾਮਲ ਹਨ। ਉਨਾਂ ਅੱਗੇ ਕਿਹਾ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਡਬਲਯੂ.ਪੀ.ਡੀ.’ ਦੇ ਕਾਰਕੁੰਨਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 24-02-2023 ਦਰਜ ਹੈ। ਸਰਕਾਰ ਨੇ ਪਹਿਲਾ ਹੀ ਸਾਫ ਕਰ ਦਿੱਤਾ ਸੀ ਕਿ ਅਮ੍ਰਿਤਪਾਲ ਖਿਲਾਫ ਕਾਰਵਾਈ ਹੋਵੇਗੀ ।