ਪੰਜਾਬ
ਅਮ੍ਰਿਤਪਾਲ ਸਿੰਘ ਨੂੰ ਸਪੀਕਰ ਓਮ ਬਿਰਲਾ ਆਪਣੇ ਕਮਰੇ ਚ ਚਕਾਉਂਣਗੇ ਸਹੁੰ
ਵਾਰਿਸ਼ ਪੰਜਾਬ ਦੇ ਮੁੱਖੀ ਤੇ ਡਿਬਰੂਗੜ੍ਹ ਜੇਲ ਚ ਬੰਦ ਅਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ‘। ਅੰਮ੍ਰਿਤਪਾਲ, 5 ਜੁਲਾਈ ਨੂੰ ਲੋਕ ਸਭ ਮੈਂਬਰ ਵਜੋਂ ਸਹੁੰ ਚੁਕੇਗਾ । ਅਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਆਪਣੇ ਕਮਰੇ ਚ ਸਹੁੰ ਚਕਾਉਂਣਗੇ ।
ਅਮ੍ਰਿਤਪਾਲ ਨੂੰ 4 ਦਿਨ ਦੇ ਅੰਦਰ ਸਹੁੰ ਚੁੱਕਣ ਲਈ ਸਮਾਂ ਦਿਤਾ ਗਿਆ ਹੈ । ਅੰਮ੍ਰਿਤਸਰ ਪੁਲਿਸ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ । ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ । ਤੇ ਉਹ ਕੱਲ੍ਹ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣਗੇ । ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਭਾਰੀ ਵੋਟਾਂ ਨਾਲ ਜਿੱਤਿਆ ਹੈ ।