*ਅੰਮ੍ਰਿਤਪਾਲ ਸਿੰਘ ਦਾ ਐਲਾਨ : ਰਾਮ ਰਹੀਮ ਦਾ ਅਸੀਂ ਸੁਨਾਮ ਵਿਚ ਨਹੀਂ ਬਣਨ ਦਵਾਂਗੇ ਡੇਰਾ*
*ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅੱਗ ਲਾਉਂਣ ਲਈ ਲਿਆਂਦਾ ਜਾ ਰਿਹਾ ਹੈ*
ਅਮ੍ਰਿਤਪਾਲ ਸਿੰਘ ਨੇ ਅੱਜ ਵੱਡਾ ਐਲਾਨ ਕਰਦੇ ਹੋਏ ਸਾਫ ਕਰ ਦਿੱਤਾ ਹੈ ਕਿ ਰਾਮ ਰਹੀਮ ਨੂੰ ਅਸੀਂ ਪੰਜਾਬ ਵਿਚ ਡੇਰਾ ਨਹੀਂ ਖੋਲਣ ਦਵਾਂਗੇ । ਅਮ੍ਰਿਤਪਾਲ ਨੇ ਕਿਹਾ ਕਿ ਰਾਮ ਰਹੀਮ ਨੇ ਐਲਾਨ ਕੀਤਾ ਹੈ ਕਿ ਸੁਨਾਮ ਵਿਚ ਡੇਰਾ ਬਣਾਇਆ ਜਾਵੇਗਾ , ਉਹ ਅਸੀਂ ਕਿਸੇ ਵੀ ਹਾਲਤ ਵਿੱਚ ਬਣਨ ਨਹੀਂ ਦਵਾਂਗੇ । ਜੇ ਹਕੂਮਤ ਚਾਹੁੰਦੀ ਹੈ ਕਿ ਜਿਨ੍ਹਾਂ ਦੇ ਬੇਅਦਬੀ ਕੀਤੀ ਅਤੇ ਬੰਬ ਧਮਾਕੇ ਕੀਤੇ ਪੰਜਾਬ ਵਿੱਚ ਸ਼ਾਂਤੀ ਰਹੇ ਤਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਬੇਅਦਬੀ ਕੀਤੀ ਅਤੇ ਮੋੜ ਬਲਾਸਟ ਹੋਇਆ , ਜਿਸ ਦੀ ਜਾਂਚ ਰੋਕ ਦਿੱਤੀ ਗਈ । ਹੁਣ ਮੁੱਖ ਮਸਲਾ ਇਹ ਹੈ ਕਿ ਡੇਰਾ ਜਿਸ ਨੇ ਸਭ ਕੁਝ ਕਰਵਾਇਆ ਹੈ ਉਸਨੂੰ ਪੈਰੋਲ ਵੀ ਮਿਲਦੀ ਹੈ , ਤੇ ਪੰਜਾਬ ਵਿੱਚ ਅੱਗ ਲਾਉਂਣ ਲਈ ਲਿਆਂਦਾ ਜਾ ਰਿਹਾ ਹੈ । ਫਿਰ ਤੁਸੀਂ ਕਹਿਣਾ ਵਿਰੋਧ ਕਰਦੇ ਹੋ । ਹਕੂਮਤ ਨੂੰ ਨਹੀਂ ਦਿਖਦਾ ਅਮਨ ਸ਼ਾਂਤੀ ਕਿਵੇਂ ਭੰਗ ਨਹੀਂ ਹੁੰਦੀ । ਸਾਡੇ ਤੇ ਦੋਸ਼ ਲਾਉਂਣ ਤੋਂ ਪਹਿਲਾ ਪਹਿਲਾ ਨੱਥ ਪਾਉਂਣ ਬੰਦਿਆ ਨੂੰ । ਉਨ੍ਹਾਂ ਸਾਫ ਕੀਤਾ ਕਿ ਅਸੀਂ ਡੇਰਾ ਨਹੀਂ ਖੁਲਣ ਨਹੀਂ ਦਵਾਂਗੇ ।