ਪੰਜਾਬ

ਜਗਰਾਉਂ ਘਟਨਾ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਵੈਟਨਰੀ ਇੰਸਪੈਕਟਰਜ ਹੋਰ ਤਿਖਾ ਸੰਘਰਸ ਕਰਨ  ਲ‌ਈ ਮਜ਼ਬੂਰ ਹੋਣਗੇ -ਚਾਹਿਲ, ਨਾਭਾ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਹੰਗਾਮੀ ਜੂਮ ਮੀਟਿੰਗ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਵੈਟਨਰੀ ਅਫਸਰ ਲਾਬੀ ਵੱਲੋਂ ਜਗਰਾਓਂ ਵਿਖੇ ਵਾਪਰੀ ਘਟਨਾ ਨੂੰ ਗਲਤ ਢੰਗ ਨਾਲ ਬਿਆਨ ਕਰਕੇ ਵੈਟਨਰੀ ਇੰਸਪੈਕਟਰਾਂ ਨੂੰ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਦੀ ਜੋਰਦਾਰ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਆਪਣੀ ਹੈਸੀਅਤ ਦੀ ਦੁਰਵਰਤੋਂ ਕਰਦਿਆਂ ਦੋਸ਼ੀ ਵੈਟਨਰੀ ਅਫਸਰ ਵਰੁਣ ਭਾਰਦਵਾਜ ਨੂੰ ਬਚਾਉਣ ਅਤੇ ਘਟਨਾ ਦੀ ਸਾਰੀ ਜਿੰਮੇਵਾਰੀ ਵੈਟਨਰੀ ਇੰਸਪੈਕਟਰਾਂ ਤੇ ਪਾਉਣ ਦੀ ਇਸ ਕੋਝੀ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ  ਇੱਕਪਾਸੜ ਪਹੁੰਚ ਅਪਣਾਉੰਦੇ ਹੋਏ ਵੈਟਨਰੀ ਇੰਸਪੈਕਟਰਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਜਾਂਚ ਟੀਮ ਦੇ ਅਧਿਕਾਰੀ ਵੀ ਵੈਟਨਰੀ ਅਫਸਰ ਕੇਡਰ ਵਿੱਚੋਂ ਹੀ ਆਉਂਦੇ ਹਨ, ਅਜਿਹੇ ਵਿੱਚ ਇਹਨਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਆਪਣੇ ਸਾਥੀ ਅਧਿਕਾਰੀ ਨੂੰ ਬਚਾਉਣ ਲਈ ਕੀਤੇ ਜਾਣ ਦਾ ਖਦਸ਼ਾ ਹੈ।
ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਕੇ.ਪੀ ਨੇ ਕਿਹਾ ਕਿ ਜਥੇਬੰਦੀ ਉਕਤ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੁੰਦੀ ਹੈ ਤਾਂ ਜੋ ਵੈਟਨਰੀ ਇੰਸਪੈਕਟਰ ਕੇਡਰ ਨੂੰ ਇਨਸਾਫ ਮਿਲ ਸਕੇ। ਜੇਕਰ ਇਸ ਮਸਲੇ ਨੂੰ ਇੱਕਪਾਸੜ ਹੋ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੈਟਨਰੀ ਇੰਸਪੈਕਟਰ ਸੂਬਾ ਪੱਧਰ ਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਸ ਦੇ ਸਿੱਟਿਆਂ ਦੀ ਜਿੰਮੇਵਾਰੀ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।ਇਹ ਜਾਣਕਾਰੀ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਮੀਡੀਆ ਨੂੰ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!