*ਤਰਨਤਾਰਨ ‘ਚ ਪੁਲਿਸ ਸਾਂਝ ਕੇਂਦਰ ‘ਤੇ ਰਾਕੇਟ ਲਾਂਚਰ ਨਾਲ ਹਮਲਾ, SFJ ਨੇ ਲਈ ਜਿੰਮੇਵਾਰੀ*
*ਹਮਲੇ ਪਿੱਛੇ ਪਾਕਿਸਤਾਨ ਦਾ ਹੱਥ :ਡੀ ਜੀ ਪੀ ਗੌਰਵ ਯਾਦਵ*
ਡੀ ਜੀ ਪੀ ਨੇ ਕਿਹਾ ਹੈ ਕਿ ਰਾਤ ਦੇ ਸਮੇ ਇਹ ਬੁਜਦਿਲੀ ਵਾਲਾ ਹਮਲਾ
ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ (ਆਰਪੀਜੀ) ਤੋਂ ਹਮਲੇ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਪੁਲਿਸ ਸਟੇਸ਼ਨ ‘ਤੇ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਹੈ। ਅੱਧੀ ਰਾਤ ਨੂੰ ਇਹ ਹਮਲਾ ਕੀਤਾ ਗਿਆ ਹੈ । ਤਰਨਤਾਰਨ ਦੇ ਸਰਹਾਲੀ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਥੇ ਪੁਲਿਸ ਸਾਂਝ ਕੇਂਦਰ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਰਾਤ ਕਰੀਬ 11 .22 ਵਜੇ ਸਾਂਝ ਕੇਂਦਰ ਤੇ ਹਮਲਾ ਕੀਤਾ ਗਿਆ। ਹਮਲੇ ‘ਚ ਇਮਾਰਤ ਦੇ ਸ਼ੀਸ਼ੇ ਨੁਕਸਾਨੇ ਗਏ। ਹਮਲੇ ਦੌਰਾਨ SHO ਸਣੇ 9 ਮੁਲਾਜ਼ਮ ਡਿਊਟੀ ‘ਤੇ ਤੈਨਾਤ ਸਨ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੂਜੇ ਪਾਸੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਿਚ ਪਾਕਿਸਤਾਨ ਦਾ ਹੈ ਇਹ ਸਾਡੇ ਦੁਸਮਣ ਦੇਸ਼ ਦੀ ਕਾਰਵਾਈ ਹੈ ।
ਉਨ੍ਹਾਂ ਕਿਹਾ ਕਿ ਇਹ ਮਿਲਟ੍ਰੀ ਗ੍ਰੇਨਡ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ । ਡੀ ਜੀ ਪੀ ਨੇ ਕਿਹਾ ਕਿ UAPA ਦਾ ਮਾਮਲਾ ਦਰਜ ਕੀਤਾ ਗਏ ਹੈ । ਡੀ ਜੀ ਪੀ ਨੇ ਕਿਹਾ ਹੈ ਕਿ ਰਾਤ ਦੇ ਸਮੇ ਇਹ ਬੁਜਦਿਲੀ ਵਾਲਾ ਹਮਲਾ ਕੀਤਾ ਗਿਆ ਹੈ , ਜੇ ਦੁਸਮਣ ਦੇਸ਼ ਨੇ ਕੀਤਾ ਹੈ । ਉਨ੍ਹਾਂ ਕਿਹਾ ਕਿ ਰਾਕੇਟ ਲੌਂਚਰ ਜਬਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਫੋਜ ਦੀ ਟੀਮ ਵੀ ਆ ਗਈ ਹੈ । ਪਾਕਿਸਤਾਨ ਦੇ ਹੈਂਡਲੇਰ ਹਨ ਉਨ੍ਹਾਂ ਦਾ ਭਾਰਤ ਨਾਲ ਲਿੰਕ ਹੈ ਉਸਦੀ ਜਾਂਚ ਕਰ ਰਹੇ ਹਾਂ।
ਤਾਜ਼ਾ ਜਾਣਕਾਰੀ ਦੇ ਅਨੁਸਾਰ, ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਪੁਲਿਸ ਸਟੇਸ਼ਨ ‘ਤੇ ਰਾਕੇਟ ਦੁਆਰਾ ਚਲਾਏ ਗਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਈ ਹਮਲੇ ਕਰੇਗਾ।