ਅੰਤਰਾਸ਼ਟਰੀ ਰੁੱਖ ਦਿਵਸ ਮਨਾਉਣ ਦੀ ਅਪੀਲ : 500 ਬੂਟੇ ਵੰਡ ਕੇ ਕੀਤਾ ਜਾਗਰੂਕ
ਰੁੱਖ ਪਰਦੂਸ਼ਨ ਅਤੇ ਤਾਪਮਾਨ ਘਟਾਉਣ ਵਿੱਚ ਬਹੁਤ ਖਾਸ: ਡੀ ਐਸ ਪੀ ਬਦੇਸ਼ਾ
ਨਵਾਂਸ਼ਹਿਰ: ਹਰ ਇਨਸਾਨ ਨੂੰ ਰੁੱਖਾਂ ਨਾਲ ਜੋੜਨ ਦੇ ਮੰਤਵ ਨਾਲ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਏ ਜਾਂਦੇ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਅੱਜ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਨੇ ਖਾਲਸਾ ਬੀਜ ਭੰਡਾਰ ਨਵਾਂਸ਼ਹਿਰ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ 500 ਬੂਟੇ ਵੰਡਣ ਦਾ ਉਪਰਾਲਾ ਕੀਤਾ।
ਮੁੱਖ ਮਹਿਮਾਨ ਰਣਜੀਤ ਸਿੰਘ ਬਦੇਸ਼ਾ ਡੀ ਐਸ ਪੀ ਨਵਾਂਸ਼ਹਿਰ ਨੇ ਅਪੀਲ ਕਰਦੇ ਹੋਏ ਕਿਹਾ ਕਿ
ਵੱਧਦੀ ਆਬਾਦੀ ਨਾਲ ਵੱਧਦਾ ਪਰਦੂਸ਼ਨ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਰੁੱਖ ਪਰਦੂਸ਼ਨ ਅਤੇ ਤਾਪਮਾਨ ਨੂੰ ਘਟਾਉਣ ਵਿੱਚ ਬਹੁਤ ਖਾਸ ਭੂਮਿਕਾ ਨਿਭਾਉਂਦੇ ਹਨ। ਜਿਥੇ ਜਿਆਦਾ ਰੁੱਖ ਹੋਣਗੇ ਉਥੇ ਬਾਰਿਸ਼ ਵੀ ਸਹੀ ਹੁੰਦੀ ਹੈ।
ਅਸ਼ਵਨੀ ਜੋਸ਼ੀ ਨੇ ਦਰਸਾਇਆ ਕਿ ਹਵਾ ਅਤੇ ਪਾਣੀ ਦੋਨੋ ਜਿੰਦਗੀ ਲਈ ਜਰੂਰੀ ਹਨ।
ਇਸ ਲਈ ਬੂਟੇ ਲਗਾਓ, ਰੁੱਖ ਬਚਾਓ ਅੱਜ ਦਾ ਮੂਲ ਮੰਤਰ ਹੈ।
ਰੁੱਖ ਦਿਵਸ ਤੇ ਖੁਦ ਵੀ ਬੂਟੇ ਲਗਾਓ ਅਤੇ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕਰੋ।
ਇਸ ਮੌਕੇ ਜਗਪਾਲ ਬਜਾਜ, ਰਾਮਪਾਲ ਭੰਡਾਰੀ, ਜੋਗਿੰਦਰ ਸਿੰਘ ਭਾਗੋਰਾਂ, ਵਿਸ਼ਾਲ ਤੇਜਪਾਲ, ਰਣਜੀਤ ਸਿੰਘ ਆਨੰਦ ਅਤੇ ਆਸਪਾਸ ਦੇ ਦੁਕਾਨਦਾਰ ਸ਼ਾਮਿਲ ਰਹੇ।