ਪੰਜਾਬ
ਡਾ ਗੁਰਸ਼ਰਨਜੀਤ ਸਿੰਘ ਬੇਦੀ ਦੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਵੱਜੋਂ ਹੋਈ ਨਿਯੁਕਤੀ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ – ਭੰਗੂ, ਮਹਾਜ਼ਨ
ਪੰਜਾਬ ਸਰਕਾਰ ਵੱਜੋਂ ਨਿਯੁਕਤ ਕੀਤੇ ਨੇਕ ਦਿਲ ਇਨਸਾਨ ਅਤੇ ਸਾਉ ਸੁਭਾਅ ਦੇ ਮਾਲਿਕ ਅਤੇ ਧਾਰਮਿਕ ਬਿਰਤੀ ਰੱਖਣ ਵਾਲੇ ਡਾ ਬੇਦੀ ਦੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਵੱਜੋਂ ਨਿਯੁਕਤੀ ਤੇ ਖੁਸੀ ਜਾਹਿਰ ਕਰਦੇ ਹੋਏ ਵਿਭਾਗ ਦੇ ਸੀਨੀਅਰ ਸੁਪਰਡੈਂਟ ਹੈਡਕਵਾਟਰ ਮੁਹਾਲੀ ਅਵਤਾਰ ਸਿੰਘ ਭੰਗੂ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਡਾਕਟਰ ਬੇਦੀ ਦਾ ਵਿਭਾਗ ਵਿਚ ਲੰਮਾ ਤਜਰਬਾ ਪੰਜਾਬ ਦੇ ਪਸੂ਼ ਪਾਲਕਾ ਅਤੇ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਵਰਦਾਨ ਸਿਧ ਹੋਵੇਗਾ । ਉਹਨਾ ਕਿਹਾ ਕਿ ਡਾਕਟਰ ਬੇਦੀ ਨੇ ਪਸੂ਼ ਪਾਲਣ ਵਿਭਾਗ ਦੇ ਹਰ ਕੰਮ ਵਿਚ ਆਪਣਾ ਲੋਹਾ ਮਨਵਾਇਆ ਹੈ ਉਸ ਵਿਚ ਭਾਵੇਂ ਜਿਲਾ ਪੱਧਰੀ ਅਤੇ ਪੰਜਾਬ ਪੱਧਰੀ ਪਸੂ਼ ਮੇਲੇ ਹੋਣ ਚਾਹੇ ਪਸੂ਼ ਭਲਾਈ ਕੰਮ ਹੋਣ ਜਾਂ ਪਸੂ਼ ਭਲਾਈ ਸਕੀਮਾਂ ਹੋਣ ਚਾਹੇ ਵਿਭਾਗ ਵੱਲੋਂ ਭੇਡ , ਬੱਕਰੀਆਂ ਦੇ ਧੰਦੇ ਨੂੰ ਪ੍ਰਫੁਲਤ ਕਰਨਾ ਹੋਵੇ ।
ਅਵਤਾਰ ਸਿੰਘ ਭੰਗੂ ਅਤੇ ਮਹਾਜ਼ਨ ਨੇ ਕਿਹਾ ਕਿ ਜਿਲਾ ਜਲੰਧਰ ਅਤੇ ਜਿਲਾ ਕਪੂਰਥਲਾ ਵਿਚ ਡਾਕਟਰ ਬੇਦੀ ਵੱਲੋਂ ਦਿਤੀਆਂ ਗਈਆਂ ਪਸੂ਼ ਸੇਵਾਵਾਂ ਕਾਰਨ ਦੋਵਾਂ ਜਿਲਿਆ ਦੇ ਪਸੂ਼ ਪਾਲਣ ਅੱਜ ਵੀ ਉਹਨਾ ਦੇ ਮੁਰੀਦ ਹਨ ਅਤੇ ਅੱਜ ਵੀ ਡਾਕਟਰ ਬੇਦੀ ਕੋਲੋਂ ਕਿਸੇ ਨਾਜਕ ਮੁੱਦੇ ਤੇ ਉਹਨਾ ਦੀ ਸਲਾਹ ਲੈਂਦੇ ਹਨ ਉਹਨਾਂ ਵੱਲੋਂ ਪਸੂ੍ ਪਾਲਣ ਵਿਭਾਗ ਦੇ ਹੈਡਕਵਾਟਰ ਮੋਹਾਲੀ ਵਿਖੇ ਜਾਇੰਟ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੇ ਹੋਏ ਪਸੂ਼ ਪਾਲਕਾਂ ਦੇ ਹਿੱਤਾ ਲਈ ਕਈ ਸਕੀਮਾਂ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ।
ਵਿਭਾਗ ਵਿਚ ਕੰਮ ਕਰਦੇ ਸੁਪਰਡੈਂਟਾ ਅਵਤਾਰ ਸਿੰਘ ਭੰਗੂ,ਮੈਡਮ ਸਰਬਜੀਤ,ਗੁਰਸ਼ਰਨਜੀਤ ਸਿੰਘ, ਸਿਕੰਦਰ ਸਿੰਘ,ਬਲਜੀਤ ਸਿੰਘ,ਤਰਸੇਮ ਰਾਜ ਪੀ ਏ ਹਰਵਿੰਦਰ ਕੋਰ,ਸੰਗੀਤਾ ਅਤੇ ਸੀਨਅਰ ਸਹਾਇਕ ਨਿਰਮਲ ਸਿੰਘ,ਕੁਲਬੀਰ ਕੋਰ,ਨਰਿੰਦਰ ਸਿੰਘ,ਸਰਬਜੀਤ ਕੋਰ,ਧਰਮਿੰਦਰ ਸਿੰਘ,ਸੰਦੀਪ ਸਿੰਘ ਸੈਂਟੀ,ਦਿਲਬਾਗ ਸਿੰਘ, ਸਵਤੰਤਰ ਕੁਮਾਰ, ਬੰਬ ਬਹਾਦਰ ਆਦਿ ਨੇ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਨੂੰ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਨਿਯੁਕਤ ਹੋਣ ਤੇ ਉਹਨਾ ਨੂੰ ਵਧਾਈ ਦਿੰਦੇ ਹੋਏ ਉਹਨਾ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਹ ਪਾਲਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਉਹਨਾ ਨੂੰ ਪੂਰਾ ਸਹਿਯੋਗ ਦੇਣਗੇ ਤੇ ਉਹਨਾ ਦੀ ਅਗਵਾਈ ਹੇਠ ਪਸੂ਼ ਪਾਲਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਦਿਨ ਰਾਤ ਇਕ ਕਰਨਗੇ ।
ਉਧਰ ਡਾ ਬੇਦੀ ਨੇ ਉਹਨਾ ਦੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਵੱਜੋਂ ਨਿਯੁਕਤੀ ਕਰਨ ਤੇ ਕੈਬਨਿਟ ਮੰਤਰੀ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਗੁਰਮੀਤ ਸਿੰਘ ਖੁਡੀਆ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਧੰਨਵਾਦ ਕੀਤਾ ਹੈ । ਜਿਹਨਾ ਨੇ ਅਹਿਮ ਜਿਮੇਵਾਰੀ ਸੌਂਪ ਕਿ ਉਹਨਾ ਤੇ ਵਿਸਵਾਸ ਜਿਤਾਇਆ ਹੈ ਡਾਕਟਰ ਬੇਦੀ ਨੇ ਵਿਭਾਗ ਦੇ ਕਰਮਚਾਰੀਆਂ ਨੂੰ ਪੂਰਨ ਵਿਸਵਾਸ ਦਿਵਾਇਆ ਹੈ ਕਿ ਉਹਨਾ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ।