ਪੰਜਾਬ

*ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਰਾਜਿੰਦਰ ਚਾਨੀ ਸਟੇਟ ਐਜੂਕੇਸ਼ਨਲਿਸਟ ਅਵਾਰਡ ਨਾਲ ਸਨਮਾਨਿਤ*

ਸੋਸ਼ਲ ਮੀਡੀਆ ਦੀ ਵਰਤੋਂ ਸਿੱਖਿਆ ਤਕਨੀਕਾਂ ਵਿੱਚ ਆਧੁਨਿਕੀਕਰਨ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਸਾਰ ਲਈ ਕਰਨਾ ਚਾਹੀਦਾ ਹੈ : ਰਾਜਿੰਦਰ ਸਿੰਘ ਚਾਨੀ
ਰਾਜਪੁਰਾ 9 ਅਕਤੂਬਰ ( )
ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਨਥਾਣਾ (ਬਠਿੰਡਾ) ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਮਾਸਟਰ ਜਗਸੀਰ ਸਿੰਘ ਵਿਧਾਇਕ ਹਲਕਾ ਭੁੱਚੋ ਮੰਡੀ ਸਨ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਜੋ ਕਿ ਸੋਸ਼ਲ ਮੀਡੀਆ ਵਿੱਚ ਮਾਹਿਰ ਹਨ ਨੂੰ ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਨੇ ਸਾਲ 2022 ਦੇ ‘ਸਟੇਟ ਐਜੂਕੇਸ਼ਨਲਿਸਟ ਅਵਾਰਡ’ ਨਾਲ ਨਿਵਾਜਿਆ ਗਿਆ। ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਅਜੋਕੇ ਸਮੇਂ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੀ ਸਾਕਾਰਾਤਮਕ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਸੁਚੱਜੀ ਵਰਤੋਂ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰਹੁੰਦਾ ਹੈ। ਸ੍ਰੀ ਚਾਨੀ ਨੇ ਸਰਕਾਰੀ ਸਕੂਲਾਂ ਵਿੱਚ ਕਿਸ਼ੋਰ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਸਿਹਤ ਅਤੇ ਸਿੱਖਿਆ ਲਈ ਉਹਨਾਂ ਦੇ ਹੀਮੋਗਲੋਬਿਨ ਦੀ ਜਾਂਚ ਅਤੇ ਪੌਸ਼ਟਿਕ ਭੋਜਨ ਦੇ ਸੇਵਨ ਦੀ ਜਾਗਰੂਕਤਾ ਲਈ ਵੀ ਅਧਿਆਪਕਾਂ ਨੂੰ ਅਪੀਲ ਕੀਤੀ।
ਇਸ ਮੌਕੇ ਸ੍ਰੀ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਸ੍ਰੀ ਹਰਮੰਦਰ ਸਿੰਘ ਬਰਾੜ ਸਾਬਕਾ ਬੀਪੀਈਓ, ਕਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸਕਾਊਟ ਐਂਡ ਗਾਇਡ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਬਠਿੰਡਾ, ਬਲਜੀਤ ਸਿੰਘ ਗੁਰਦਾਸਪੁਰ, ਰਾਜਿੰਦਰ ਸਿੰਘ ਸਿਰਸਾ ਅਤੇ ਐਸ.ਪੀ. ਸਿੱਧੂ ਪ੍ਰਧਾਨ ਸੁਖ ਸੇਵਾ ਸੁਸਾਇਟੀ ਪੰਜਾਬ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾਕਟਰ ਕੁਲਦੀਪ ਸਿੰਘ ਦੀਪ ਨੇ ਅਧਿਆਪਕ ਦੀ ਮਹੱਤਤਾ ਬਾਰੇ ਖੂਬਸੂਰਤ ਸ਼ਬਦਾਂ ਅਤੇ ਸ਼ੈਲੀ ਨਾਲ ਚਾਨਣਾ ਪਾਇਆ। ਸ੍ਰੀ ਓਮ ਪ੍ਰਕਾਸ਼ ਜਾਂਗੜਾ ਨੇ ਨਵੋਦਿਆ ਕ੍ਰਾਂਤੀ ਪਰਿਵਾਰ ਦੇ ਉਦੇਸ਼ਾਂ ਅਤੇ ਕਾਰਜਾਂ ਦੀ ਜਾਣਕਾਰੀ ਦਿੱਤੀ। ਸ੍ਰੀ ਸ਼ਤੀਸ਼ ਵਿਦਰੋਹੀ ਨੇ ਆਪਣੀ ਪੁਸਤਕ ਮਾਸਟਰ ਜਗਸੀਰ ਸਿੰਘ ਹਲਕਾ ਵਿਧਾਇਕ ਨੂੰ ਸਪ੍ਰੇਮ ਭੇਂਟ ਕੀਤੀ। ਮਾਸਟਰ ਸੁਖਪਾਲ ਸਿੰਘ ਸਿੱਧੂ ਅਤੇ ਸਮੂਹ ਸਟਾਫ ਨੇ ਸਮੂਹ ਮਹਿਮਾਨਾਂ ਅਤੇ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਸ੍ਰੀਮਤੀ ਪ੍ਰਵੀਨ ਸ਼ਰਮਾ ਨੇ ਬਾਖੂਬੀ ਕੀਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਮਿਹਨਤੀ ਅਧਿਆਪਕਾਂ ਨੂੰ ਮਿਲ ਕੇ ਉਹਨਾਂ ਵੱਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣ ਕੇ ਆਨੰਦਿਤ ਮਹਿਸੂਸ ਕੀਤਾ।
ਇਸ ਮੌਕੇ ਕੁਲਵੀਰ ਸਿੰਘ ਮੁੱਖ ਅਧਿਆਪਕ ਸਹਸ ਰਾਜਪੁਰਾ, ਚਰਨਜੀਤ ਸਿੰਘ ਚਹਿਲ ਫਿਰੋਜ਼ਪੁਰ, ਦਿਨੇਸ਼ ਸ਼ਰਮਾ ਤਰਨਤਾਰਨ, ਕਿਰਨਜੀਤ ਸਿੰਘ ਲੁਧਿਆਣਾ, ਗੁਰਨੈਬ ਮੰਘਾਣੀਆ ਮਾਨਸਾ, ਦਲਜੀਤ ਸਿੰਘ ਬਠਿੰਡਾ, ਨਰਿੰਦਰ ਅਰੋੜਾ, ਗੁਰਮੇਲ , ਸੁਖਜਿੰਦਰ ਸਿੰਘ ਅੰਮ੍ਰਿਤਸਰ, ਅਸ਼ੀਮ ਬਠਿੰਡਾ, ਹਰਪ੍ਰੀਤ ਸਿੰਘ ਭੁੱਲਰ ਮਾਨਸਾ, ਸਤਨਾਮ ਕੌਰ ਨਥਾਣਾ, ਗੁਰਵਿੰਦਰ ਸਿੰਘ ਸਤੌਜ, ਵੀਰਪਾਲ ਅਰੋੜਾ ਅਤੇ ਹੋਰ ਸਨਮਾਨਿਤ ਅਧਿਆਪਕ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!