ਬਾਵਾ ਲਾਲ ਦਿਆਲ ਜੀ ਮਹਾਰਾਜ ਦੇ 11 ਫਰਵਰੀ ਦੇ ਪ੍ਰਕਾਸ ਦਿਹਾੜੇ ਤੇ ਸ਼ਰਧਾਲੂ ਧਿਆਨ ਪੁਰ ਧਾਮ ਪੁੱਜਣੇ ਸੁਰੂ -ਬਾਊ ਜਗਦੀਸ ਰਾਜ,ਪਰਮਸੁਨੀਲ ਲੱਡੂ
ਮਹਾਨ ਤਪੱਸਵੀ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਜੀ ਦੇ 669 ਵੇਂ ਦਿਨ ਦਿਵਸ ਨੂੰ ਲੈ ਕਿ ਦੇਸ਼ ਵਿਦੇਸ਼ ਤੋਂ ਸਰਧਾਲੂਆਂ ਦਾ ਧਿਆਨਪੁਰ ਧਾਮ ਪੁੱਜਣ ਦਾ ਸਿਲਸਲਾ ਚਾਲੂ ਹੋ ਗਿਆ ਹੈ ਧਿਆਨਪੁਰ ਧਾਮ ਦਰਬਾਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ ਰਾਜ ਅਤੇ ਪ੍ਰਧਾਨ ਪਰਮਸੁਨੀਲ ਲੱਡੂ ਨੇ ਦੱਸਿਆ ਕਿ ਸੰਗਤਾਂ ਲਈ ਰਿਹਾਇਸ , ਲੰਗਰ ,ਸਿਹਤ ਸੇਵਾਵਾਂ ਅਤੇ ਪਾਰਕਿੰਗ ਦੇ ਵਿਸੇ਼ਸ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਸਰਧਾਲੂ ਨੂੰ ਕਿਸੇ ਤਰਾਂ ਦੀ ਪਰੇਸਾਨੀ ਨਹੀਂ ਆਉਣ ਦਿਤੀ ਜਾਵੇਗੀ ਸਰਧਾਲੂਆਂ ਦੀ ਦੇਖਭਾਲ ਲਈ ਧਿਆਨਪੁਰ ਧਾਮ ਦੇ ਸਾਰੇ ਸੇਵਾਦਾਰ ਪੱਬਾਂ ਭਾਰ ਹੋਏ ਫਿਰਦੇ ਹਨ ਅਤੇ ਦਿਨ ਰਾਤ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ 11ਫਰਵਰੀ ਨੂੰ ਮਨਾਏ ਜਾ ਰਹੇ ਜ਼ਨਮ ਦਿਨ ਦੀਆਂ ਤਿਆਰੀਆਂ ਵਿਚ ਜੁੱਟੇ ਹੋਏ ਹਨ ਜ਼ਨਮ ਦਿਵਸ ਦੇ ਮੱਦੇਨਜਰ ਕੱਲ 5 ਫਰਵਰੀ ਨੂੰ ਇਕ ਵਿਸਾਲ ਸੋ਼ਭਾ ਯਾਤਰਾ ਕੱਢੀ ਗਈ ਸੀ ਜਿਸ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿਚ ਸੰਗਤਾਂ ਨੇ ਫੁੱਲ ਮਾਲਾ ਕਰਕੇ ਪੂਰਜੋਰ ਸਵਾਗਤ ਕੀਤਾ ਅਤੇ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਆਸੀ਼ਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸੱਫ਼ਲਾ ਕੀਤਾ ਮੀਡੀਆ ਨੂੰ ਇਹ ਜਾਣਕਾਰੀ ਸਮਾਜ ਸੇਵੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ