ਪੰਜਾਬ

ਪੀ ਏ ਯੂ ਦੇ ਸਾਬਕਾ ਡੀਨ ਡਾਃ ਦਲੀਪ ਸਿੰਘ ਸਿੱਧੂ ਲੁਧਿਆਣਾ ਚ ਸੁਰਗਵਾਸ : ਅੰਤਿਮ ਸੰਸਕਾਰ ਕੱਲ੍ਹ 22ਜਨਵਰੀ ਨੂੰ

 

 

ਲੁਧਿਆਣਾਃ 21 ਜਨਵਰੀ

 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾਃ ਦਲੀਪ ਸਿੰਘ ਸਿੱਧੂ ਅੱਜ ਸ਼ਾਮੀਂ ਨੌਂ ਵਜੇ ਲੁਧਿਆਣਾ ਵਿਖੇ ਸੁਰਗਵਾਸ ਹੋ ਗਏ ਹਨ।

ਡਾਃ ਦਲੀਪ ਸਿੰਘ ਸਿੱਧੂ ਵਿਸ਼ਵ ਬੈਂਕ ਸਲਾਹਕਾਰ ਵਜੋਂ ਵੀ ਲੰਮਾ ਸਮਾਂ ਨਿਯੁਕਤ ਰਹੇ। ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਬਣਨ ਉਪਰੰਤ ਉਹ ਡੀਨ ਪੋਸਟਗਰੈਜੂਏਟ ਸਟਡੀਜ਼, ਬੋਰਡ ਆਫ਼ ਮੈਨੇਜਮੈਂਟ ਪੀ ਏ ਯੂ ਦੇ ਮੈਂਬਰ ਤੇ ਕਈ ਹੋਰ ਸਰਕਾਰੀ ਗੈਰਸਕਾਰੀ ਅਦਾਰਿਆਂ ਦੇ ਸਲਾਹਕਾਰ ਰਹੇ।

ਡਾਃ ਦਲੀਪ ਸਿੰਘ ਸਿੱਧੂ ਜੀ ਆਪਣੇ ਪਿੱਛੇ ਪੁੱਤਰ ਹਰਪ੍ਰੀਤ ਸਿੰਘ ਸਿੱਧੂ(ਸਾਬਕਾ ਜਨਰਲ ਮੈਨੇਜਰ, ਮੰਡੀਕਰਨ ਬੋਰਡ) ਦਾ ਵੱਡਾ ਪਰਿਵਾਰ ਛੱਡ ਗਏ ਹਨ।

ਪਰਿਵਾਰਕ ਸਨੇਹੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਡਾਃ ਦਲੀਪ ਸਿੰਘ ਸਿੱਧੂ ਜੀ ਦਾ ਅੰਤਿਮ ਸੰਸਕਾਰ ਪਿੰਡ ਬਾੜੇਵਾਲ ਅਵਾਣਾ(ਨੇੜੇ ਸਿੱਧਵਾਂ ਨਹਿਰ) ਲੁਧਿਆਣਾ ਵਿਖੇ ਦੁਪਹਿਰ 12 ਵਜੇ ਹੋਵੇਗਾ।

ਹੋਰ ਜਾਣਕਾਰੀ ਲਈ ਸੰਪਰਕਃ 98158 00405

ਜਾਂ

97800 03232 ਨਾਲ ਸੰਪਰਕ ਕਰ ਸਕਦੇ ਹੋ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!