ਪੰਜਾਬ

ਪੰਜਾਬ ਸਰਕਾਰ ਦੀ ਕਾਰਵਾਈ ਤੋਂ ਸੰਤੁਸਟ ਬੇਅਦਬੀ ਇਨਸਾਫ਼ ਮੋਰਚਾ , ਬੇਹਬਲ ਕਲਾਂ ਮੋਰਚਾ ਹੋਵੇਗਾ ਖਤਮ

4 ਮਾਰਚ ਨੂੰ ਹੋਵੇਗਾ ਸ਼ੁਕਰਾਨਾ ਸਮਾਗਮ

ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਕੋਰਟ ਵਿਚ ਚਾਰਜਸ਼ੀਟ ਦਾਖਿਲ ਕਰਨ ਤੋਂ ਸੰਤੁਸਟ ਬੇਅਦਬੀ ਇਨਸਾਫ਼ ਮੋਰਚੇ ਨੇ 15 ਮਹੀਨੇ ਤੋਂ ਚੱਲ ਰਿਹਾ ਬੇਹਬਲ ਕਲਾਂ ਵਿਚ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨੇ ਕਿਹਾ ਕਿ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ , ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਨੂੰ ਨਾਮਜਦ ਕੀਤਾ ਗਿਆ ਹੈ । ਮੋਰਚੇ ਨੇ ਕਿਹਾ ਕਿ 4 ਮਹੀਨੇ ਪਹਿਲਾ ਬੇਅਦਬੀ ਦੇ ਮੁੱਖ ਦੋਸ਼ੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਨਾਮਜਦ ਕੀਤਾ ਗਿਆ ਸੀ । ਇਹ ਹੀ ਮੰਗਾ ਅਸੀਂ ਰੱਖ ਰਹੇ ਸੀ ।
ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨੇ ਕਿਹਾ ਕਿ ਵਲੋਂ 4 ਮਾਰਚ ਨੂੰ ਸ਼ੁਕਰਾਨਾ ਸਮਾਗਮ ਹੋਵੇਗਾ । ਜਿਸ ਵਿਚ ਮੋਰਚਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!