ਪੰਜਾਬ
*ਵਿਜੀਲੈਂਸ ਨੂੰ ਵੱਡਾ ਝਟਕਾ : ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਕਸਟੱਡੀ ‘ਚੋਂ ਕੀਤਾ ਰਿਹਾਅ*
ਲੁਧਿਆਣਾ ਕੋਰਟ ਤੋਂ ਵਿਜੀਲੈਂਸ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਵਿਜੀਲੈਂਸ ਦੀ ਕਸਟੱਡੀ ‘ਚੋਂ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ । ਵਿਜੀਲੈਂਸ ਨੇ ਸੰਨੀ ਭੱਲਾ ਨੂੰ ਕਸਟੱਡੀ ਵਿੱਚ ਲਿਆ ਹੋਇਆ ਸੀ । ਵਿਜੀਲੈਂਸ ਨੇ ਸੰਨੀ ਭੱਲਾ ਨੂੰ ਟ੍ਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸੀ। ਵਿਜੀਲੈਂਸ ਨੇ ਆਸ਼ੂ ਸਮੇਤ 17 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਅਦਾਲਤ ਦੀ ਸੁਣਵਾਈ ਦੌਰਾਨ ਰਵਨੀਤ ਬਿੱਟੂ ਵੀ ਹਾਜ਼ਰ ਸਨ । ਵਿਜੀਲੈਂਸ ਨੇ 2 ਦਿਨ ਦਾ ਰਿਮਾਂਡ ਲਿਆ ਸੀ ਅਤੇ ਉਸਨੂੰ ਫਿਰ ਕੋਰਟ ਵਿੱਚ ਪੇਸ਼ ਕੀਤਾ ਸੀ । ਵਿਜੀਲੈਂਸ ਕੋਰਟ ਵਿੱਚ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਹੈ ।