BIG BREAKING : ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਇੰਤਜਾਰ ਹੋਇਆ ਖ਼ਤਮ, 6 ਵੇਂ ਤਨਖਾਹ ਕਮਿਸ਼ਨ ਵਲੋਂ ਰਿਪੋਰਟ ਨੂੰ ਅੰਤਿਮ ਰੂਪ
ਜੈ ਸਿੰਘ ਗਿਲ ਨੇ ਰਿਪੋਰਟ ਨੂੰ ਦਿੱਤਾ ਅੰਤਿਮ ਰੂਪ , ਅਗਲੇ ਦਿਨਾਂ ਵਿਚ ਮੁੱਖ ਮੰਤਰੀ ਨੂੰ ਸੋਪਣਗੇ ਰਿਪੋਰਟ
ਕਰਮਚਾਰੀਆਂ ਲਈ ਵੱਡੀ ਖ਼ਬਰ
ਅਪਡੇਟ ਸਪੈਸ਼ਲ
ਚੰਡੀਗੜ੍ਹ , 10 ਦਸੰਬਰ () : ਪੰਜਾਬ ਦੇ ਕਰਮਚਾਰੀ ਲੰਬੇ ਸਮੇ ਤੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਇੰਤਜਾਰ ਕਰ ਰਹੇ ਹਨ ,ਪਰ ਹੁਣ ਇਹ ਇੰਤਜਾਰ ਖ਼ਤਮ ਹੋ ਜਾ ਰਿਹਾ ਹੈ । ਸਾਬਕਾ ਮੁਖ ਸਕੱਤਰ ਜੈ ਸਿੰਘ ਗਿੱਲ ਦੀ ਅਗਵਾਈ ਵਿਚ ਬਣੇ 6 ਵੇ ਤਨਖਾਹ ਕਮਿਸ਼ਨ ਨੇ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ ,ਜਿਸ ਨਾਲ ਰਿਪੋਰਟ ਨੂੰ ਲੈ ਕੇ ਲੰਬੇ ਸਮੇ ਤੋਂ ਹੋ ਰਿਹਾ ਇੰਤਜਾਰ ਆਖ਼ਿਰ ਖ਼ਤਮ ਹੋ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਜੈ ਸਿੰਘ ਗਿਲ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਅਪਣੀ ਰਿਪੋਰਟ ਅਗਲੇ ਦਿਨਾਂ ਅੰਦਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ ਜਾ ਰਹੇ ਹਨ ।
ਪੰਜਾਬ ਦੇ ਕਰਮਚਾਰੀ ਕਾਫੀ ਸਮੇ ਤੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹਿਲਾ ਹੀ ਕਹਿ ਚੁਕੇ ਹਨ ਕਿ ਜੀ ਐਸ ਟੀ ਦਾ ਬਕਾਇਆ ਆਉਂਣ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇਗਾ । ਸੂਤਰਾਂ ਦਾ ਕਹਿਣਾ ਹੈ ਕਿ ਜੈ ਸਿੰਘ ਗਿੱਲ ਨੇ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਕਮਿਸ਼ਨ ਵਲੋਂ ਰਿਪੋਰਟ ਤਿਆਰ ਕਰ ਲਈ ਗਈ ਹੈ ਅਤੇ ਜੈ ਸਿੰਘ ਗਿੱਲ ਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ ਕਿ ਉਸ ਵਲੋਂ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਰਿਪੋਰਟ ਮਿਲਣ ਤੋਂ ਬਾਅਦ ਸਰਕਾਰ ਹੁਣ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਮੰਥਨ ਕਰੇਗੀ ਅਤੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ । ਜਿਸ ਬਾਅਦ ਇਸ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ । ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਿਰਫ ਕਰਮਚਾਰੀਆਂ ਨੂੰ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ ਅਨੁਸਾਰ ਨੂੰ ਲਾਭ ਦਿਤੇ ਜਾਣਗੇ ਤੇ ਸਰਕਾਰ ਵਲੋਂ ਡੀ ਏ ਦਾ ਬਕਾਇਆ ਨਹੀਂ ਦਿੱਤਾ ਜਾਵੇਗਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤਨਖਾਹ ਕਮਿਸ਼ਨ ਸਿਰਫ ਪੁਰਾਣੇ ਕਰਮਚਾਰੀਆ ਤੇ ਲਾਗੂ ਕੀਤਾ ਜਾਵੇਗਾ । ਨਵੇਂ ਕਰਮਚਾਰੀਆ ਨੂੰ ਇਸ ਦਾ ਲਾਭ ਨਹੀਂ ਮਿਲਗਾ , ਜਿਸ ਨਾਲ ਸਰਕਾਰ ਤੇ ਵਿੱਤੀ ਬੋਝ ਨਹੀਂ ਪਵੇਗਾ । ਇਹ ਵੀ ਪਤਾ ਲੱਗਿਆ ਹੈ ਕਿ ਸਰਕਾਰ ਅੱਗੇ ਤੋਂ ਤਨਖਾਹ ਕਮਿਸ਼ਨ ਦਾ ਗਠਨ ਨਹੀਂ ਕਰੇਗੀ , ਬਲਕਿ ਕੇਂਦਰ ਸਰਕਾਰ ਦੇ ਕਮਿਸ਼ਨ ਦੇ ਅਧਾਰ ਤੇ ਕਰਮਚਾਰੀਆ ਨੂੰ ਲਾਭ ਦਵੇਗੀ । ਪੰਜਾਬ ਸਰਕਾਰ ਨੇ ਪਹਿਲਾ ਹੀ ਨਵੇਂ ਕਰਮਚਾਰੀਆਂ ਨੂੰ ਕੇਂਦਰ ਦੇ ਸਕੇਲ ਦੇ ਅਧਾਰ ਤੇ ਭਰਤੀ ਕੀਤਾ ਜਾ ਰਿਹਾ ਹੈ ।
ਪੰਜਾਬ ਸਰਕਾਰ ਦੀ ਵਿੱਤੀ ਹਾਲਤ ਇਸ ਸਮੇ ਕਾਫੀ ਕਮਜ਼ੋਰ ਹੈ ਕੋਰੋਨਾ ਦਾ ਅਸਰ ਵੀ ਕਾਫੀ ਪਿਆ ਹੈ । ਕੇਂਦਰ ਵੀ ਜੀ ਐਸ ਟੀ ਦਾ ਬਕਾਇਆ ਜਾਰੀ ਨਹੀਂ ਕਰ ਰਿਹਾ ਹੈ । (ਅਪਡੇਟ ਸਪੈਸ਼ਲ )