ਬੱਬਰ ਖਾਲਸਾ ਦੀ ਵੱਡੀ ਸਾਜ਼ਿਸ਼ ਨਾਕਾਮ, ਹਰਿਆਣਾ ‘ਚ ਗੋਲਾ ਬਾਰੂਦ ਸਮੇਤ 4 ਅੱਤਵਾਦੀ ਗ੍ਰਿਫ਼ਤਾਰ
ਹਰਿਆਣਾ ‘ਚ ਬੱਬਰ ਖਾਲਸਾ ਦੀ ਵੱਡੀ ਸਾਜ਼ਿਸ਼ ਨਾਕਾਮ ਕੀਤਾ ਗਿਆ ਹੈ । ਹਰਿਆਣਾ ਦੇ ਕਰਨਾਲ ‘ਚ ਚਾਰ ਸ਼ੱਕੀ ‘ਖਾਲਿਸਤਾਨੀ’ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਕਰਮੀਆਂ ਨੇ ਦੱਸਿਆ ਕਿ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਉਨ੍ਹਾਂ ਤੱਕ ਪਹੁੰਚਾਈ ਗਈ ਸੀ। ਚਾਰੇ ਸ਼ੱਕੀਆਂ ਦੀ ਪਛਾਣ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਵਜੋਂ ਹੋਈ ਹੈ ਜੋ ਪੰਜਾਬ ਨਾਲ ਸਬੰਧਤ ਹਨ। ਪੁਲਿਸ ਨੇ ਇੱਕ ਪਿਸਤੌਲ ਅਤੇ 31 ਜਿੰਦਾ ਕਾਰਤੂਸ, 3 ਆਈਈਡੀ, 6 ਮੋਬਾਈਲ ਫ਼ੋਨ ਅਤੇ 1.3 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇੱਕ ਅਧਿਕਾਰੀ ਨੇ ਦੱਸਿਆ, “ਹਥਿਆਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਤੋਂ ਆਏ ਖਾਲਿਸਤਾਨੀ ਅੱਤਵਾਦੀ ਹਰਜਿੰਦਰ ਸਿੰਘ ਰਿੰਦਾ ਦੁਆਰਾ ਇੱਕ ਡਰੋਨ ਦੀ ਵਰਤੋਂ ਕਰਕੇ ਹਵਾ ਵਿੱਚ ਸੁੱਟੇ ਗਏ ਸਨ।”
ਸ਼ੱਕੀ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਸਨ। ਖੁਫ਼ੀਆ ਇਨਪੁਟ ‘ਤੇ ਨਾਕਾ ਲਗਾਇਆ ਗਿਆ ਸੀ। ਪਾਕਿਸਤਾਨ ‘ਚ ਬੈਠੇ ਸਰਗਨਾ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ‘ਤੇ ਕੰਮ ਕਰਦੇ ਸਨ। ਅੱਤਵਾਦੀਆਂ ਤੋਂ RDX ਬਰਾਮਦ। ਹਰਿਆਣਾ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ 4 ਅੱਤਵਾਦੀਆਂ ਨੇ ਮੰਨਿਆ ਹੈ ਓਹਨਾ ਦੀ ਗੱਲ ਰਿੰਦਾ ਨਾਲ ਹੁੰਦੀ ਰਹੀ ਹੈ ਇਹਨਾਂ ਵਿਚ 3 ਫਿਰੋਜਪੁਰ ਤੇ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ
ਹਰਿਆਣਾ ਦੇ ADGP ਲਾਅ ਐਂਡ ਆਰਡਰ ਸੰਦੀਪ ਖਿਰਵਾਰ ਨੇ ਕਿਹਾ ਕਿ ਕੁਝ ਹੋਰ ਲੋਕਾਂ ਦੇ ਵੀ ਸ਼ਾਮਲ ਹੋਣ ਦਾ ਸ਼ੱਕ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪੂਰੀ ਬੈਕਗਰਾਊਂਡ ਚੈੱਕ ਕਰਾਂਗੇ। ਕਰਨਾਲ ‘ਚ 4 ਅੱਤਵਾਦੀ ਬਾਰੂਦ ਨਾਲ ਕਾਬੂ ਕੀਤੇ ਗਏ ਹਨ ।