*ਚੰਡੀਗੜ੍ਹ ਯੂਨੀਵਰਸਟੀ ਮੋਹਾਲੀ MMS ਮਾਮਲਾ :ਬਿਕਰਮ ਮਜੀਠੀਆ ਨੇ ਚੰਡੀਗੜ੍ਹ ਯੂਨੀਵਰਸਟੀ ਦੇ ਮਾਲਕ ਸਤਨਾਮ ਸੰਧੂ ਦੇ ਹੱਕ ਚ ਪੜ੍ਹਿਆ ਕਸੀਦਾ*
*ਪ੍ਰਸ਼ਾਸਨ ਜਿੰਨੀ ਮਰਜੀ ਗੜਬੜੀ ਕਰਨ ਦੀ ਕੋਸ਼ਿਸ਼ ਕਰੇ., ਸਤਨਾਮ ਸੰਧੂ ਵਿਦਿਆਰਥੀਆਂ ਦਾ ਸਾਥ ਦੇਵੇ*
ਚੰਡੀਗੜ੍ਹ ਯੂਨੀਵਰਸਟੀ ਮੋਹਾਲੀ MMS ਮਾਮਲੇ ਵਿਚ ਜਾਂਚ ਤੋਂ ਪਹਿਲਾ ਹੀ ਅਕਾਲੀ ਦਲ ਨੇ ਇਕ ਤਰ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਟੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ । ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਾਂਚ ਤੋਂ ਪਹਿਲਾ ਹੀ ਯੂਨੀਵਰਸਟੀ ਦੇ ਮਾਲਕ ਸਤਨਾਮ ਸਿੰਘ ਸੰਧੂ ਦੇ ਹੱਕ ਵਿਚ ਕਸੀਦਾ ਪੜ੍ਹ ਦਿੱਤਾ ਹੈ । ਮਜੀਠੀਆ ਨੇ ਉਲਟਾ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰ ਦਿੱਤੇ ਹੈ । ਮਜੀਠੀਆ ਗੁਰੂਦੁਆਰਾ ਛੇਹਰਟਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ।
ਮਜੀਠੀਆ ਨੇ Chandigarh University ਦੇ ਮਾਮਲੇ ਤੇ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾੜਾ ਤੇ ਇਸ ਤੇ ਸਹੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਤੇ ਕਿਹਾ ਕਿ ਕੁੜੀਆਂ ਦੀ ਇਜ਼ਤ ਸਾਡੀ ਇਜ਼ਤ ਹੈ। ਜੋ ਖ਼ਬਰ ਵਾਇਰਲ ਹੋਈ ਹੈ , ਉਹ ਚੰਗ੍ਹੀ ਗੱਲ ਨਹੀਂ ਹੈ । ਪੰਜਾਬ ਦੇ ਬਾਹਰ ਤੋਂ ਲੜਕੀਆਂ ਜੋ ਪੜਣ ਆਉਂਦੀਆ ਹਨ , ਅਗਰ ਉਹ ਆਪਣੇ ਆਪ ਨੂੰ ਆ ਸੁਰੱਖਿਅਤ ਮਹਿਸੂਸ ਕਰਨ ਪਰ ਇਹ ਚੰਗੀ ਗੱਲ ਨਹੀਂ ਹੈ । ਇਸ ਲਈ ਉਸਦੀ ਸਹੀ ਜਾਂਚ ਹੋਵੇ , ਜਾਂਚ ਤੋਂ ਮੈਨੂੰ ਇਹ ਵਿਸਵਾਸ਼ ਹੈ ।
ਮਜੀਠੀਆ ਨੇ ਕਿਹਾ ਕਿ ਮੈਂ ਸਤਨਾਮ ਸੰਧੂ ਤੇ ਧਾਲੀਵਾਲ ਨੂੰ ਕਾਫੀ ਸਮੇ ਤੋਂ ਜਾਣਦਾ ਹੈ ਉਹ ਵੈੱਲ ਮੀਨਿੰਗ ਲੋਕ ਹਨ । ਉਹ ਕਾਫੀ ਨੀਚੇ ਤੋਂ ਉੱਠ ਕੇ ਇਸ ਮੁਕਾਮ ਤੇ ਪਹੁੰਚੇ ਹਨ , ਮੈਂ ਉਨ੍ਹਾਂ ਤੋਂ ਵੀ ਆਸ ਰੱਖਦਾ ਹੈ ਕਿ ਪਾਰਦਰਸ਼ੀ ਤਰੀਕੇ ਨਾਲ , ਪ੍ਰਸ਼ਾਸਨ ਭਾਵੇ ਜਿੰਨੀ ਮਰਜੀ ਗੜਬੜੀ ਕਰਨੀ ਚਾਹੇ ,ਉਹ ਸਟੂਡੈਂਟ ਦਾ ਸਾਥ ਦੇ ਕਿ ਸੱਚ ਨੂੰ ਸਾਹਮਣੇ ਲਿਆਉਣਗੇ , ਜਿਹੜੇ ਦੋਸ਼ੀ ਹਨ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ ।