ਪੰਜਾਬ

ਭਾਜਪਾ ਵੱਲੋਂ ਜਨਰਲ ਵਰਗ ਦੀਆਂ ਮੰਗਾਂ ਦਾ ਸਮਰਥਨ

ਭਾਜਪਾ ਵਾਲੇ ਸੂਬਿਆਂ ’ਚ ਤਾਂ ਪਹਿਲਾਂ ਹੀ ਬਣੇ ਹੋਏ ਜਨਰਲ ਲਈ ਕਮਿਸ਼ਨ: ਵਿਨੀਤ ਜੋਸ਼ੀ
ਚੰਡੀਗੜ, 12 ਦਸੰਬਰ ( )- ਜਨਰਲ ਵਰਗ ਵੱਲੋਂ ਆਪਣੀਆਂ ਦੋ ਮੰਗਾਂ ਪਹਿਲਾਂ ਜਨਰਲ ਕੈਟਾਗਿਰੀ ਕਮਿਸ਼ਨ ਦੀ ਸਥਾਪਨਾ ਕਰਨਾ ਅਤੇ ਦੂਸਰਾ ਜਨਰਲ ਵਰਗ ਭਲਾਈ ਬੋਰਡ ਬਨਾਉਣ ਨੂੰ ਲੈ ਕੇ ਸ਼੍ਰੀ ਚਮਕੌਰ ਸਾਹਿਬ ਵਿਖੇ 26 ਨਵੰਬਰ ਤੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਇਸ ਸਬੰਧੀ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾ ਜਨਰਲ ਵਰਗ ਦੀਆਂ ਇਨਾਂ ਦੋ ਮੰਗਾਂ ਦਾ ਪੁਰਜੋਰ ਸਮਰਥਨ ਕਰਦੀ ਹੈ। ਜਨਰਲ ਵਰਗ ਲਈ ਕਮਿਸ਼ਨ ਅਤੇ ਭਲਾਈ ਬੋਰਡ ਬਨਣ ਨਾਲ ਕਿਸੇ ਹੋਰ ਵਰਗ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਜਨਰਲ ਵਰਗ ਦੇ ਹਰੇਕ ਗਰੀਬ ਤੇ ਦੁਖੀ ਵਿਅਕਤੀ ਦੀ ਸੁਣਵਾਈ ਹੋਵੇਗੀ। ਇਸ ਨਾਲ ਜਨਰਲ ਵਰਗ ਨੇ ਵਿਦਿਆਰਥੀਆਂ,  ਮੁਲਾਜਮਾਂ, ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਫਾਇਦਾ ਹੋਵੇਗਾ। ਪੰਜਾਬ ਦੀ ਕਾਂਗਰਸ ਸਰਕਾਰ ਜਾਣਬੁਝ ਕੇ ਇਸ ਮਸਲੇ ਨੂੰ ਉਲਝਾਈ ਰੱਖਣਾ ਚਾਹੁੰਦੀ ਹੈ। ਜਦੋਂਕਿ ਭਾਜਪਾ ਨੇ ਅਜਿਹੇ ਕਮਿਸ਼ਨ ਗੁਜਰਾਤ ਸਰਕਾਰ ਵਿਚ ਪਹਿਲਾਂ ਹੀ 2017 ਵਿਚ ਬਣਾ ਦਿੱਤਾ ਸੀ ਤੇ ਕਈ ਹੋਰ ਭਾਜਪਾ ਸ਼ਾਸਿਤ ਸੂਬੇ ਅਜਿਹਾ ਕਰਨ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਜੇਕਰ 2022 ਵਿਚ ਭਾਜਪਾ ਬਰਕਰਾਰ ਬਣਦੀ ਹੈ, ਤਾਂ ਪਹਿਲ ਦੇ ਆਧਾਰ ਤੇ ਪੰਜਾਬ ਵਿਚ ਜਨਰਲ ਕੈਟਾਗਿਰੀ ਤੇ ਜਨਰਲ ਵਰਗ ਭਲਾਈ ਵਿਭਾਗ ਦੀ ਸਥਾਪਨਾ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!