ਪੰਜਾਬ
ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਭਾਜਪਾ ਸਰਕਾਰ ਦੇ ਜਬਰ ਦੀ ਸਖਤ ਨਿੰਦਾ
ਬਾਰਡਰ ਤੇ ਸਰਕਾਰੀ ਜਬਰ ਨਾਲ ਇੱਕ ਹੋਰ ਕਿਸਾਨ ਸ਼ਹੀਦ ਅਤੇ ਦਰਜਨਾਂ ਜ਼ਖ਼ਮੀ
ਅਬੋਹਰ, 22 ਫਰਵਰੀ ਕੱਲ ਫਿਰ ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀਆਂ ਤੇ ਅੱਥਰੂ ਗੈਸ ਵਰ੍ਹਾਉਣ ਦੇ ਜਾਬਰ ਹੱਲੇ ਨਾਲ ਇੱਕ ਹੋਰ ਕਿਸਾਨ ਸ਼ਹੀਦ ਅਤੇ ਦਰਜਨਾਂ ਸਖ਼ਤ ਜ਼ਖ਼ਮੀ ਹੋ ਗਏ।
ਬਾਰ ਬਾਰ ਬੋਲੇ ਜਾ ਰਹੇ ਜਾਬਰ ਹੱਲੇ ਦੀ ਸਖ਼ਤ ਨਿੰਦਾ
ਕਿਸਾਨ ਵਿਰੋਧੀ ਭਾਜਪਾ ਸਰਕਾਰ ਦੇ ਬਾਰ ਬਾਰ ਬੋਲੇ ਜਾ ਰਹੇ ਜਾਬਰ ਹੱਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਅੱਜ ਇੱਥੇ ਪੰਜਕੋਸੀ ਵਿਖੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਰਹਾਇਸ਼ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਬੁਲਾਰੇ ਗੁਰਭਗਤ ਸਿੰਘ ਮੁਕਤਸਰ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ,ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਮੁਕਤਸਰ, ਜਗਸੀਰ ਸਿੰਘ ਜੰਡਾਂਵਾਲਾ, ਜਸਵਿੰਦਰ ਸਿੰਘ ਘਾਗਾ, ਗੁਰਭਜਨ ਸਿੰਘ ਪਾਕਾ,ਜਸਵੰਤ ਸਿੰਘ ਪਾਕਾ ਬਲਵਿੰਦਰ ਸਿੰਘ, ਜਗਤਾਰ ਸਿੰਘ ਅਬੋਹਰ, ਅਮ੍ਰਿਤਪਾਲ ਸਿੰਘ ਮਗਨਰੇਗਾ,ਸਰਵਮਇੱਤਰ,ਪਿੱਪਲ ਸਿੰਘ ਘਾਗਾ, ਸੰਤਪਾਲ ਰੀਟਾ ਨੇ ਸ਼ਹੀਦ ਦੇ ਪਰਿਵਾਰ ਅਤੇ ਜ਼ਖਮੀ ਕਿਸਾਨਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।
ਸੁਭਕਰਨ ਸਿੰਘ ਬੱਲ੍ਹੋ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ
ਹੱਕੀ ਕਿਸਾਨ ਮੰਗਾਂ ਲਈ ਉਨ੍ਹਾਂ ਦੇ ਜਾਨਹੂਲਵੇਂ ਘੋਲ਼ ਦੇ ਮੋਢੇ ਨਾਲ ਮੋਢਾ ਲਾ ਕੇ ਸੰਯੁਕਤ *ਕਿਸਾਨ ਸ਼ਹੀਦ ਕਿਸਾਨ ਪੁੱਤਰ ਸੁਭਕਰਨ ਸਿੰਘ ਬੱਲ੍ਹੋ ਅੱਜ ਸਵੇਰੇ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਆਗੂਆ ਨੇ ਕਿਹਾ ਕਿ ਸੰਯੁਕਤ ਮੋਰਚੇ ਦੁਆਰਾ ਕੀਤਾ ਜਾ ਰਿਹਾ ਟੌਲ ਪਲਾਜਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਦੇ ਘਿਰਾਓ ਵਾਲ਼ਾ ਤਾਲਮੇਲਵਾਂ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਮੀਟਿੰਗ ਵਿੱਚ ਹਾਲਾਤ ਨਾਲ਼ ਢੁੱਕਵਾਂ ਫੈਸਲਾ ਲਿਆ ਜਾਵੇਗਾ
ਅੱਜ ਉਨ੍ਹਾਂ ਦੱਸਿਆ ਹੈ ਕਿ ਭਲਕੇ 22 ਫਰਵਰੀ ਨੂੰ ਕੌਮੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿੱਚ ਹਾਲਾਤ ਨਾਲ਼ ਢੁੱਕਵਾਂ ਫੈਸਲਾ ਲਿਆ ਜਾਵੇਗਾ। ਗਿੱਦੜਾਂ ਵਾਲੀ ਟੌਲ ਪਲਾਜ਼ਾ ਵੀ ਉਹਨਾਂ ਸਮਾਂ ਲੋਕ ਹਿੱਤਾਂ ਲਈ ਫ੍ਰੀ ਰਹੇਗਾ ਤੇ ਨਾਲ ਭਾਜਪਾ ਦੇ ਪੰਜਾਬ ਪ੍ਰਧਾਨ ਦਾ ਘਰ ਅੱਗੇ ਧਰਨਾ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।