ਪੰਜਾਬ
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਲਾਕ ਬਨੂੜ ਨੇ ਕੀਤਾ ਆਲ ਓਵਰ ਟਰਾਫ਼ੀ ਤੇ ਕਬਜ਼ਾ
ਮੁੱਖ ਮਹਿਮਾਨ ਕੁਲਵੰਤ ਸਿੰਘ ਹਲਕਾ ਵਿਧਾਇਕ ਮੋਹਾਲੀ ਵੱਲੋਂ ਸ਼ਿਰਕਤ ਕਰਕੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਮੋਹਾਲੀ: ਮਿਤੀ 10 ਨਵੰਬਰ ()
ਪੰਜਾਬ ਸਰਕਾਰ ਦੀ ਖੇਡ ਪਾਲਿਸੀ ਅਨੁਸਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇੱਥੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ 78 ਵਿੱਚ ਚੱਲ ਰਹੀਆਂ 43ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਆਖ਼ਰੀ ਦਿਨ ਬੱਚਿਆਂ ਅਤੇ ਅਧਿਆਪਕਾਂ ਦਾ ਜੋਸ਼ ਅਤੇ ਉਤਸ਼ਾਹ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਇਹ ਖੇਡਾਂ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਚੱਲ ਰਹੀਆਂ ਹਨ, ਇਹਨਾਂ ਖੇਡਾਂ ਵਿੱਚ ਅੱਜ ਮੁੱਖ ਮਹਿਮਾਨ ਕੁਲਵੰਤ ਸਿੰਘ ਹਲਕਾ ਵਿਧਾਇਕ ਮੋਹਾਲੀ ਨੇ ਸ਼ਿਰਕਤ ਕੀਤੀ। ਇਸ ਸਮੇਂ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਹਰਪ੍ਰੀਤ ਸਿੰਘ ਸੋਢੀ ਅਤੇ ਬਲਜੀਤ ਸਿੰਘ ਸਨੇਟਾ ਸਹਾਇਕ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਮੋਹਾਲੀ ਨੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਿੱਖਿਆ,ਸਿਹਤ ਅਤੇ ਖੇਡਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਕਿ ਸਾਡੇ ਬੱਚੇ ਸਿੱਖਿਆ ਦੇ ਨਾਲ਼-ਨਾਲ਼ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣ। ਇਸ ਤੋਂ ਪਹਿਲਾਂ ਉਹਨਾਂ ਨੇ ਬੱਚਿਆਂ ਨੂੰ ਗਰਾਂਊਂਡ ਵਿੱਚ ਪਹੁੰਚ ਕੇ ਬੱਚਿਆਂ ਨਾਲ ਜਾਣ ਪਛਾਣ ਕੀਤੀ ਉਹਨਾਂ ਨੂੰ ਖੇਡਾਂ ਵਿੱਚ ਤਨਦੇਹੀ ਨਾਲ਼ ਮਿਹਨਤ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੀ ਹੱਲਾਸ਼ੇਰੀ ਦਿੱਤੀ। ਉਹਨਾਂ ਵੱਲੋਂ ਬੱਚਿਆਂ ਦੀਆਂ ਖੇਡਾਂ ਦੇ ਕੁਝ ਮੁਕਾਬਲੇ ਵੀ ਦੇਖੇ ਗਏ ਅਤੇ ਬੱਚਿਆਂ ਲਈ ਇਕੱਤੀ ਹਜ਼ਾਰ ਰੁਪਏ ਨਕਦ ਰਾਸ਼ੀ ਪ੍ਰਬੰਧਕੀ ਟੀਮ ਨੂੰ ਸੌਂਪੀ।
ਇਸ ਤੋਂ ਇਲਾਵਾ ਤਿੰਨ ਦਿਨਾਂ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿੱਚ ਯਾਦਵਿੰਦਰ ਸਿੰਘ ਯਾਦੂ ਪੰਚਾਇਤ ਅਫ਼ਸਰ ਮੋਹਾਲੀ,ਪ੍ਰਿਤਪਾਲ ਸਿੰਘ ਪਾਲੀ ਤਰਮਾਲਾ,ਗਗਨਦੀਪ ਸਿੰਘ ਐੱਸ ਐੱਚ ਓ ਸਟੇਟ ਸਾਈਬਰ ਕ੍ਰਾਈਮ ਬਰਾਂਚ,ਇੰਸ.ਦਲਜੀਤ ਸਿੰਘ ਹੁੰਦਲ,ਇੰਸ.ਦੀਪਕ ਭਾਟੀਆ,ਇੰਸ.ਰੋਹਿਤ ਹੀਰਾ,ਸਬ ਇੰਸ.ਦਵਿੰਦਰ ਕਾਸ਼ਨੀ,ਹਰਜੋਤ ਸਿੰਘ ਗੱਬਰ,ਅਕਵਿੰਦਰ ਸਿੰਘ ਗੋਸਲ, ਰਾਜਿੰਦਰ ਕੁਮਾਰ ਸ਼ਰਮਾ, ਗੁਰਮੀਤ ਸਿੰਘ ਵਾਲੀਆ ,ਜਸਪਾਲ ਸਿੰਘ, ਅਵਤਾਰ ਸਿੰਘ ਸਰਪੰਚ ਮੌਲੀ,ਡਾ.ਕਰਨ ਵੀਰ ਸਰਾਂ, ਸੁਖਵਿੰਦਰ ਸਿੰਘ ਗਿੱਲ, ਬਿੱਟੂ ਐੱਸ ਐੱਸ ਫਾਰਮ ਹਾਊਸ ਖਮਾਣੋਂ,ਸਾਹਿਲ ਪਪਨੇਜਾ ਖਮਾਣੋਂ,ਨੇ ਵੱਡੇ ਪੱਧਰ ਸਹਿਯੋਗ ਦਿੱਤਾ। ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ, ਜ਼ਿਲ੍ਹਾ ਖੇਡ ਅਫ਼ਸਰ ਡਾ.ਗੁਰਦੀਪ ਕੌਰ ਮੋਹਾਲੀ, ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਅਤੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਅੰਤਰਰਾਸ਼ਟਰੀ ਕੁਮੈਂਟਟੇਟਰ ਰਾਜਵੀਰ ਸਿੰਘ ਭਲਵਾਨ ਨੇ ਵੀ ਤਿੰਨ ਦਿਨਾਂ ਆਪਣੀ ਕੁਮੈਂਟਰੀ ਨਾਲ਼ ਦਰਸ਼ਕ ਕੀਲੀ ਰੱਖਿਆ।
ਇਹਨਾਂ ਖੇਡਾਂ ਵਿੱਚ ਓਵਰ ਟਰਾਫ਼ੀ, ਬਲਾਕ ਬਨੂੜ ਨੇ ਜਿੱਤੀ। ਰੱਸਾਕਸ਼ੀ ਵਿੱਚ ਬਲਾਕ ਬਨੂੜ, ਕਬੱਡੀ ਸਰਕਲ ਵਿੱਚ ਬਨੂੜ ਦੇ ਮੁੰਡਿਆਂ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ਮੁੰਡੇ ਵਿੱਚ ਵੀ ਬਲਾਕ ਬਨੂੜ, ਕੁੜੀਆਂ ਵਿੱਚ ਖਰੜ-1 ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਹੈਂਡਬਾਲ ਵਿਚ ਮੁੰਡੇ ਡੇਰਾਬਸੀ-1ਅਤੇ ਕੁੜੀਆਂ ਡੇਰਾਬਸੀ -2 ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਬੰਧਕੀ ਕਮੇਟੀ ਵਿੱਚ ਸਮੂਹ ਬੀਪੀਈਓਜ਼ ਵਿੱਚ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ, ਸਤਿੰਦਰ ਸਿੰਘ,ਜਤਿਨ ਮਿਗਲਾਨੀ,ਜਸਵਿੰਦਰ ਸਿੰਘ ਬੈਨੀਪਾਲ,ਦਵਿੰਦਰ ਸਿੰਘ ਸੋਹਾਣਾ, ਸੰਦੀਪ ਸਿੰਘ ਸਿੱਧੂ ਰੁੜਕੀ ਪੁਖਤਾ,ਬਲਵੀਰ ਸਿੰਘ ਝੰਜੇੜੀ, ਜਸਵੀਰ ਸਿੰਘ ਫੇਜ਼ 9,ਸਵਾਗਤੀ ਕਮੇਟੀ ਵਿੱਚ ਸੰਦੀਪ ਕੌਰ ਮੁੰਡੀ ਖਰੜ,ਅਰਵਿੰਦਰ ਸਿੰਘ ਪਿੰਕੀ,ਜਸਬੀਰ ਚਹਿਲ ਬਾਕਰਪੁਰ,ਲਖਵੀਰ ਸਿੰਘ ਪਲਹੇੜੀ,ਹਰਪ੍ਰੀਤ ਕੌਰ ਮੁਹਾਲੀ ਪਿੰਡ,ਮਨਦੀਪ ਕੌਰ ਮਾਣਕ ਪੁਰ,ਪ੍ਰਭਪ੍ਰੀਤ ਕੌਰ ਕਾਲੇਆਲ,ਰੇਖਾ ਖੰਨਾ ਬੱਲੋਮਾਜਰਾ, ਸੁਸ਼ਮਾ ਸ਼ਰਮਾ ਸੋਹਾਣਾ,ਅਰਵਿੰਦਰ ਕੌਰ ਕੁਰੜੀ ਸਟੇਜ ਸੰਚਾਲਕ ਰਵਿੰਦਰ ਸਿੰਘ ਪੱਪੀ ਅਤੇ ਤਜਿੰਦਰ ਸਿੰਘ ਸਿਆਊ,ਦੇਵਕਰਨ ਸਿੰਘ ਮੀਡੀਆ ਕੋਆਰਡੀਨੇਟਰ ਹਾਜ਼ਰ ਸਨ।