ਪੰਜਾਬ

*ਕਿਸਾਨ ਮੋਰਚੇ ਵੱਲੋਂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਚੱਕਾ ਜਾਮ*

*ਜਲਾਲਾਬਾਦ ਵਿਖੇ ਭਾਕਿਯੂ (ਏਕਤਾ-ਉਗਰਾਹਾਂ) ਫਾਜ਼ਿਲਕਾ ਵੱਲੋਂ ਸ਼ਹੀਦ ਊਧਮ ਸਿੰਘ ਵਾਲਾ ਚੌਕ ਜਾਮ ਕੀਤਾ*

(ਜਲਾਲਾਬਾਦ ,  31ਜੁਲਾਈ   ਭਾਰਤੀ ਕਿਸਾਨ ਯੂਨੀਅਨ  ਏਕਤਾ ਉਗਰਾਹਾਂ ਜ਼ਿਲਾ ਫਾਜ਼ਿਲਕਾ ਵੱਲੋਂ ਸਾਮਰਾਜੀ ਦਾਬੇ ਨੂੰ ਵੰਗਾਰਨ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਜਲਾਲਾਬਾਦ ਵਿਖੇ ਸ਼ਹੀਦ ਊਧਮ ਸਿੰਘ ਵਾਲਾ ਚੌਕ ਤੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਹਾਈਵੇ ਜਾਮ ਕੀਤਾ ਗਿਆ ਧਰਨੇ ਸ਼ੁਰੂਆਤ ਸ.ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਨਕਲਾਬੀ ਨਾਅਰਿਆਂ ਨਾਲ ਤੇ ਇਨਕਲਾਬੀ ਗੀਤਾਂ ਨਾਲ ਸੁਦਰਸ਼ਨ ਸਿੰਘ ਸੁੱਲਾ, ਪ੍ਰਵੇਸ਼ ਪੰਨੂ,ਬਿਸ਼ਨਾ ਰੌਣਕੀ ਦੁਆਰਾ ਸਟੇਜ ਦੀ ਕਾਰਵਾਈ *ਜਗਤਾਰ ਸਿੰਘ ਅਬੋਹਰ* ਵੱਲੋਂ ਜ਼ਿਲ੍ਹਾ ਆਗੂ ਵੱਲੋਂ ਸ਼ੁਰੂ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਤਾਂ ਪਿਛਲੇ ਸਾਲ ਵਿਚ ਰੱਦ ਕਰ ਦਿੱਤੇ ਸਨ  ਪਰ ਬਾਕੀ ਰਹਿੰਦੀਆਂ ਮੰਗਾਂ ਨੁੰ ਲਿਖਤੀ ਰੂਪ ਵਿਚ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੁਣ ਜੋ ਮੋਦੀ ਸਰਕਾਰ ਵਲੋਂ ਐੱਮ.ਐੱਸ.ਪੀ ਬਾਰੇ ਕਮੇਟੀ ਬਣਾਈ ਗਈ ਹੈ ਉਸ ਵਿੱਚ ਉਹ ਬੰਦੇ ਹੀ ਫਿੱਟ ਕੀਤੇ ਗਏ ਹਨ ਜੋ ਕਾਨੂੰਨ ਬਣਾਉਣ ਵੇਲੇ ਵੀ ਕਾਲੇ ਕਾਨੂੰਨਾਂ ਦੀ ਹਮਾਇਤ ਕਰਨ ਵਾਲੇ ਹਨ। ਕਿਸਾਨਾਂ ਦੇ ਨਾਂ ਥੱਲੇ ਭਾਜਪਾ ਨਾਲ ਸਬੰਧਤ ਬੰਦੇ ਹੀ ਲਾਏ ਗਏ ਹਨ  ਜੋ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੇ ਹਨ  ਸਰਕਾਰ ਵੱਲੋਂ ਲਿਖਤੀ ਮੰਗਾਂ ਵਿੱਚੋਂ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਗਈ  ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਪੱਧਰ ਤੇ  ਅੱਜ 31ਜੁਲਾਈ ਨੂੰ ਚਾਰ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ *ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ* ਨੇ ਮੰਗ ਕੀਤੀ ਕਿ ਐੱਮ ਐੱਸ ਪੀ ਸਾਰੀਆਂ ਤੇਈ ਫਸਲਾਂ ਤੇ ਸੀ 2+50% ਫਾਰਮੂਲੇ ਨਾਲ ਲਾਗੂ ਕੀਤਾ ਜਾਵੇ  ਲਖਮੀਰਪੁਰ ਯੂਪੀ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ *ਜ਼ਿਲਾ ਜਨਰਲ ਗੁਰਬਾਜ  ਸਿੰਘ ਚੱਕ ਜਾਨੀਸਰ* ਨੇ  ਜ਼ੋਰਦਾਰ  ਅਵਾਜ਼ ਚੁੱਕੀ ਤੇ ਮੰਗ ਕੀਤੀ ਕਿ ਸੰਘਰਸ਼ੀ ਕਿਸਾਨਾਂ ਮਜ਼ਦੂਰਾਂ ਤੇ ਪਾਏ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣ  ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਰਹਿੰਦਾ ਪੰਜ ਪੰਜ ਲੱਖ ਰੁਪਏ ਇੱਕ ਜੀਅ ਨੂੰ ਸਰਕਾਰੀ ਨੌਕਰੀ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ  ਮੰਗਾਂ ਲਾਗੂ ਕਰਵਾਉਣ ਤਕ ਸੰਘਰਸ਼ ਜਾਰੀ ਰਹੇਗਾ  ਇਸ ਸਮੇਂ ਸ਼ਹੀਦ ਊਧਮ ਸਿੰਘ ਦੀ ਜੀਵਨੀ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਦੇ ਰਾਹ ਤੇ ਚੱਲ ਕੇ ਲੋਕ ਘੋਲਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ  ਇਸ ਦਿਨ ਸਟੇਜ ਤੋਂ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਮੰਨੇ ਵਾਲਾ ਮੀਤ ਪ੍ਰਧਾਨ,ਪੂਰਨ ਸਿੰਘ ਤੰਬੂ ਵਾਲਾ, ਚੰਨਾ ਸਿੰਘ ਸੈਦੋ ਕੇ, ਸੰਤਪਾਲ ਸਿੰਘ ਰਿੰਟਾ ਜ਼ਿਲ੍ਹਾ ਪ੍ਰਚਾਰ ਸਕੱਤਰ,ਅਮ੍ਰਿਤਪਾਲ ਸਿੰਘ ਮਗਨਰੇਗਾ, ਜਗਸੀਰ ਸਿੰਘ ਘੌਲਾ ਜ਼ਿਲ੍ਹਾ ਆਗੂ,ਅਨਮਪ੍ਰੀਤ ਕੌਰ ਘਾਗਾ ਕਲਾਂ,ਸੁਰਜੀਤ ਸਿੰਘ S.D.O, ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਰਾਕੇਸ਼ ਕੁਮਾਰ ਬਲਾਕ ਆਗੂ, ਸਤਨਾਮ ਸਿੰਘ ਜਲ ਸਪਲਾਈ ਯੂਨੀਅਨ ਨੇ ਬੋਲਦਿਆਂ ਮੰਗਾਂ ਮਨਾਉਣ ਲਈ ਸਿਰੜ ਰੱਖ ਲੜਨ ਲਈ ਤਿਆਰੀ ਦੀ ਗੱਲ ਆਖੀ ਅਖੀਰ ਜ਼ੋਰਦਾਰ ਇਨਕਲਾਬੀ ਜੋਸੀਲੇ ਨਾਅਰਿਆਂ ਨਾਲ  ਸਮਾਪਤੀ ਕੀਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!