ਪੰਜਾਬ
*ਕੈਬਨਿਟ ਮੰਤਰੀ ਫੌਜਾ ਸਰਾਰੀ ਨੇ ਰਾਮ ਰਹੀਮ ਦੇ ਡੇਰੇ ਚ ਭਰੀ ਹਾਜਰੀ*
ਬੇਅਦਬੀ ਮਾਮਲੇ ਡੇਰਾ ਸੱਚਾ ਸੌਦਾ ਮੁੱਖੀ ਦੇ ਖਿਲਾਫ ਐਸ ਆਈ ਟੀ ਵਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਅਤੇ ਬੇਅਦਬੀ ਪਿੱਛੇ ਡੇਰਾ ਦਾ ਹੱਥ ਹੋਣ ਦੇ ਇਲਜਾਮ ਲੱਗੇ ਹਨ । ਇਸ ਤੋਂ ਇਲਾਵਾ ਦਿੱਲੀ ਮਹਿਲਾ ਕਮਿਸ਼ਨ ਨੇ ਡੇਰਾ ਸੱਚਾ ਸੌਦਾ ਰਾਮ ਰਹੀਮ ਨੂੰ ਪੈਰੋਲ ਦੇਣ ਤੇ ਸਵਾਲ ਚੁਕੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੈਰੋਲ ਰੱਦ ਕਰਨ ਦੀ ਮੰਗ ਕੀਤੀ ਗਈ ਹੈ । ਦੂਜੇ ਪਾਸੇ ਭਗਵੰਤ ਮਾਨ ਮੰਤਰੀ ਮੰਡਲ ਦੇ ਇਕ ਮੰਤਰੀ ਫੌਜਾ ਸਿੰਘ ਸਰਾਰੀ ਡੇਰਾ ਸਿਰਸਾ ਪ੍ਰੇਮੀਆਂ ਦੇ ਡੇਰੇ ਪਿੰਡ ਸੈਦੇ ਕੇ ਮੋਹਨ (ਗੁਰੂਹਰਸਹਾਏ) ਜਿਲ੍ਹਾ ਫਿਰੋਜ਼ਪੁਰ ਵਿਖੇ ਹਾਜਰੀ ਭਾਰੀ ਹੈ । ਡੇਰਾ ਵਿਚ ਹਾਲਾਂਕਿ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਪਹਿਲਾ ਵੀ ਜਾਂਦੇ ਰਹੇ ਹਨ । ਡੇਰਾ ਵਲੋਂ ਕਈ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਚੋਣਾਂ ਵਿਚ ਖੁਲਾ ਸਮਰਥਨ ਵੀ ਦਿੱਤਾ ਗਿਆ ਹੈ । ਇਹ ਡੇਰਾ ਸਰਾਰੀ ਦੇ ਹਲਕੇ ਵਿਚ ਪੈਂਦਾ ਹੈ ।
ਮੰਤਰੀ ਫੌਜਾ ਸਿੰਘ ਸਰਾਰੀ ਡੇਰਾ ਸਿਰਸਾ ਪ੍ਰੇਮੀਆਂ ਦੇ ਡੇਰੇ ਪਿੰਡ ਸੈਦੇ ਕੇ ਮੋਹਨ (ਗੁਰੂਹਰਸਹਾਏ) ਜਿਲ੍ਹਾ ਫਿਰੋਜ਼ਪੁਰ ਵਿੱਚੋਂ ਸਨਮਾਨ ਪ੍ਰਾਪਤ ਕਰਦਾ ਹੋਇਆ ਤੇ ਓਹਨਾ ਦੀ ਸੰਗਤ ਚ ਅੱਜ ਸ਼ਾਮਿਲ ਹੋਇਆ |