ਪੰਜਾਬ

ਸੁਖਜਿੰਦਰ ਸਿਘ ਰੰਧਾਵਾ ਵਲੋਂ ਕਲਾਨੋਰ ਬਲਾਕ ਦੇ ਕਾਂਗਰਸੀ ਵਰਕਰਾਂ ਨੂੰ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਲ‌ਈ ਲਾਮਬੰਦ ਹੋਣ ਦਾ ਸੱਦਾ

ਅੱਜ  ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ  ਰਾਜਸਥਾਨ ਕਾਂਗਰਸ  ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਨਿਵਾਸ ਅਸਥਾਨ ਪਿੰਡ ਧਾਰੋਵਾਲੀ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ,ਜਿਲਾ ਪ੍ਰੀਸ਼ਦ ਮੈਂਬਰਾਂ,ਪੰਚਾਇਤ ਸੰਮਤੀ ਦੇ ਚੇਅਰਮੈਨ  ਪੰਚਾਇਤ ਸੰਮਤੀ ਮੈਂਬਰਾਂ ਅਤੇ ਸਰਪੰਚਾ ਪੰਚਾਇਤ ਮੈਂਬਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਰਗਰਮ ਕਾਂਗਰਸੀ ਵਰਕਰਾਂ ਨੂੰ ਸੰਬੋਧਤ ਕਰਦੇ ਹੋਏ ਵਰਕਰਾਂ ਨੂੰ  ਆ ਰਹੀਆਂ ਪੰਚਾਇਤੀ ਅਤੇ ਲੋਕ ਸਭਾ  ਚੌਣਾ ਲ‌ਈ  ਤਿਆਰ ਬਰ ਤਿਆਰ ਹੋਣ ਲ‌ਈ ਆਖਿਆ ।
ਰੰਧਾਵਾ ਨੇ ਕਿਹਾ ਕਿ ਉਹ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਾ ਕਿ ਫਿਰਕਾਪ੍ਰਸਤ ਤਾਕਤਾਂ ਨੂੰ  ਕਰਾਰੀ ਹਾਰ ਦਿਤੀ ਜਾ ਸੱਕੇ । ਸੁਖਜਿੰਦਰ ਸਿੰਘ ਰੰਧਾਵਾ ਨੇ ਕਲਾਨੋਰ ਬਲਾਕ ਦੇ ਵਰਕਰਾਂ ਨੂੰ ਭਰੋਸਾ ਦਿਤਾ ਕਿ ਉਹ ਹਲਕੇ ਵਿਚ ਸਿਹਤ ਸੇਵਾਵਾਂ ਦੇ ਸੁਧਾਰ ਲ‌ਈ ਸਮੇਂ ਸਮੇਂ ਤੇ  ਆਪਣੀ ਆਵਾਜ ਚੁੱਕਦੇ ਰਹਿਣਗੇ  ਤੇ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਦੇ ਰਹਿਣਗੇ ।
  ਇਸ ਮੋਕੇ ਤੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ,ਮਨਿੰਦਰ ਸਿੰਘ ਹਲਕਾਂ ਯੂਥ ਪ੍ਰਧਾਨ,ਹਰਿੰਦਰ ਸਰਪੰਚ ਅਲਾਵਲਵਾਲ,ਬਲਜੀਤ ਸਿੰਘ ਸਾਬਕਾ ਚੇਅਰਮੈਨ ਪਿੰਡ ਆਵਾਨ, ਤਰਸੇਮ ਮਹਾਜ਼ਨ ਕਲਾਨੌਰ,ਗੁਰਨਾਮ ਸਿੰਘ ਸਰਪੰਚ ਬਰੀਲਾ,ਧੰਨਾ ਸਿੰਘ ਸਰਪੰਚ ਬੋਹੜ ਵਡਾਲਾ, ਪ੍ਰਭਸ਼ਰਨ ਸਿੰਘ ਸਰਪੰਚ ਰੋਸਾ,ਡੈਨੀਅਲ ਮਸੀਹ ਵਾਈਸ ਚੇਅਰਮੈਨ,ਹਰਦੇਵ ਸਿੰਘ ਦੂਲਾਨੰਗਲ,ਦਵਿੰਦਰ ਸਿੰਘ ਸਰਪੰਚ ਜੀਉ ਜਲਾਈ,ਪ੍ਰਗਟ ਸਿੰਘ ਬਰੀਲਾ ਖੁਰਦ,ਸੰਤੋਖ ਸਿੰਘ ਸਰਪੰਚ ਖੱਦਰ,ਮੇਜਰ ਸਿੰਘ ਸਰਪੰਚ ਮੁਸਤਰਾਪੁਰ,ਸੁਨੀਲ ਸਰੀਨ ਕਲਾਨੋਰ,ਸਰਬਜੀਤ ਸਿੰਘ ਸਰਪੰਚ,ਗੁਰਮੇਜ ਸਿੰਘ ਕੁੰਜਰ, ਅਮਰਬੀਰ ਬਾਗੋਂਵਾਨੀ,  ਨਾਨਕ ਸਿੰਘ ਸਰਪੰਚ ਵਿਰਕ,ਕੁਲਦੀਪ ਸਿੰਘ ਮੁਸਤਰਾਪੁਰ,ਹਰਦੇਵ ਸਿੰਘ ਗੋਲਡੀ ਭੰਮਰਾ,ਸਤਨਾਮ ਸਿੰਘ ਸਰਪੰਚ ਮੀਆਂਕੋਟ,ਮੈਡਮ ਪ੍ਰਵੀਨ ਭੱਟੀ,ਰੋਹਿਤ ਭਾਰਦਵਾਜ,ਇੰਦਰਜੀਤ ਸਾਹਪੁਰ ਮੇਜਰ ਸਿੰਘ ਸਹੂਰ,ਰਾਜਿੰਦਰ ਸਿੰਘ ਸਰਪੰਚ ਅਠਵਾਲ,ਸੀਨਾ ਅਗਵਾਨ,ਪੀ ਏ ਮਨਿੰਦਰ ਸਿੰਘ ਖਹਿਰਾ ਸਮੇਤ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ । ਇਹ  ਜਾਣਕਾਰੀ ਸੁਖਜਿੰਦਰ ਸਿੰਘ  ਰੰਧਾਵਾ ਦੇ ਕਰੀਬੀ  ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ   ਕਿਸ਼ਨ ਚੰਦਰ ਮਹਾਜ਼ਨ  ਨੇ ਪੱਤਰਕਾਰਾਂ ਨੂੰ ਦਿਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!