ਪੰਜਾਬ
ਪਸੂਆਂ ਨੂੰ ਭਾਰੀ ਠੰਡ ਤੋਂ ਬਚਾਉਣ ਲਈ ਪਿੰਡ ਘੋਹ ਵਿਖੇ ਲਗਾਇਆ ਗਿਆ ਪਸੂ਼ ਭਲਾਈ ਕੈਂਪ
ਪਠਾਨਕੋਟ, 12 ਜਨਵਰੀ (ਅਦਿਤਿਆ):-ਅੱਜ ਪਸੂ਼ ਹਸਪਤਾਲ ਘੋਹ ਜਿਲਾ ਪਠਾਨਕੋਟ ਵਿਖੇ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੀ ਯੋਗ ਅਗਵਾਈ ਹੇਠ ਭਾਰੀ ਠੰਡ ਤੋਂ ਪਸੂਆਂ ਦੀ ਸਿਹਤ ਸੰਭਾਲ ਬਾਰੇ ਪਸੂ਼ ਭਲਾਈ ਕੈਂਪ ਡਾਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ । ਜਿਸ ਵਿਚ ਪਸੂ਼ ਪਾਲਕਾਂ ਨੂੰ ਪੈਅ ਰਹੀ ਭਾਰੀ ਠੰਡ ਵਿਚ ਪਸੂਆਂ ਦੀ ਸਿਹਤ ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ ।
ਇਸ ਪਸੂ਼ ਭਲਾਈ ਕੈਂਪ ਦੌਰਾਨ ਡਾਕਟਰ ਵਿਜੇ ਕੁਮਾਰ ਨੇ ਪਸੂ ਪਾਲਕਾਂ ਨੂੰ ਮਿਨਰਲ ਮਿਕਸਚਰ ਅਤੇ ਹੋਰ ਫੀਡ ਸਪਲੀਮੈਂਟ ਜੋ ਪਸੂਆਂ ਦੀ ਸਿਹਤ ਲਈ ਲਾਹੇਵੰਦ ਹਨ ਵੰਡੇ ਗਏ । ਇਸ ਕੈਂਪ ਵਿਚ ਸੈਕਸਡ ਸੀਮਨ ਜਿਸ ਨਾਲ ਵੱਛੀਆਂ ਪੈਦਾ ਹੁੰਦੀਆਂਂ ਹਨ ਉਸ ਬਾਰੇ ਪਸੂ਼ ਪਾਲਕਾਂ ਨੂੰ ਜਾਣਕਾਰੀ ਦਿਤੀ ਗਈ ਅਤੇ ਵੱਧ ਤੋਂ ਵੱਧ ਪਸੂ਼ ਪਾਲਕਾਂ ਨੂੰ ਆਪਣੀਆਂ ਗਾਵਾਂ ਨੂੰ ਸੈਕਸਡ ਸੀਮਨ ਦਾ ਟੀਕਾ ਲਵਾਉਣ ਲਈ ਪ੍ਰੇਰਤ ਕੀਤਾ ।
ਡਾਕਟਰ ਵਿਜੇ ਕੁਮਾਰ ਨੇ ਪਸੂ਼ ਪਾਲਕਾਂ ਨੂੰ ਬੇਨਤੀ ਕੀਤੀ ਕਿ ਠੰਡ ਦੇ ਮੌਸਮ ਦੌਰਾਣ ਪਸੂਆਂ ਨੂੰ ਸੁੱਕੀ ਥਾਂ ਤੇ ਥੱਲੇ ਪਰਾਲੀ ਜਾਂ ਤੂੜੀ ਵਗੈਰਾ ਪਾ ਕਿ ਪਸੂ਼ਆ ਨੂੰ ਬੰਨਣ ਵਾਲੀ ਜਗਾ ਨੂੰ ਚੰਗੀ ਤਰਾਂ ਤਰਪਾਲ ਜਾਂ ਪੁਰਾਣੀਆਂ ਗਰਮ ਚਾਦਰਾਂ ਨਾਲ ਢੱਕਣਾ ਚਾਹੀਦਾ ਹੈ । ਡਾਕਟਰ ਵਿਜੇ ਕੁਮਾਰ ਨੇ ਪਸੂ਼ ਪਾਲਕਾਂ ਨੂੰ ਬੇਨਤੀ ਕੀਤੀ ਕਿ ਅਜਿਹਾ ਕਰਨ ਨਾਲ ਪਸੂਆਂ ਨੂੰ ਠੰਡ ਤੋਂ ਬਚਾਇਆ ਜਾ ਸੱਕਦਾ ਹੈ ।