ਪੰਜਾਬ
ਖੇਤੀ ਕਨੂੰਨ ਦਾ ਵਿਰੋਧ ਕਰਨ ਵਾਲੇ ਦੀ ਕੇਂਦਰ ਸਰਕਾਰ ਨੇ ਲਗਾਈ ਇਸਤਿਹਾਰ ਵਿਚ ਫੋਟੋ
ਭਾਜਪਾ ਨੇ ਜਿਸ ਕਿਸਾਨ ਦੀ ਫੋਟੋ ਇਸਤਿਹਾਰ ਵਿਚ ਲਗਾਈ ਉਹ ਸਿੱਧੂ ਬਾਰਡਰ ਤੇ ਖੇਤੀ ਕਾਨੂੰਨ ਖਿਲਾਫ ਲੜ ਲੜਾਈ ਰਿਹਾ ਹੈ
ਖੇਤੀ ਕਾਨੂੰਨ ਨੂੰ ਸਹੀ ਸਾਬਿਤ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਡੇ ਵੱਡੇ ਇਸਤਿਹਾਰ ਜਾਰੀ ਕਰ ਰਹੀ ਹੈ ਜਦੋਕਿ ਇਸ ਇਸਤਿਹਾਰ ਵਿਚ ਜਿਸ ਕਿਸਾਨ ਗੁਰਪ੍ਰੀਤ ਸਿੰਘ ਦੀ ਫੋਟੋ ਲਗਾਈ ਹੈ ਉਹ ਕਿਸਾਨਾਂ ਅੰਦੋਲਨ ਵਿਚ ਹਿੱਸਾ ਲੈ ਰਿਹਾ ਹੈ ਤੇ ਇਹਨਾਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ ਇਸ ਕਿਸਾਨ ਦਾ ਕਹਿਣਾ ਹੈ ਕੇ ਇਹ ਫੋਟੋ ਸਾਲ ਪੁਰਾਣੀ ਹੈ ਇਹ ਫੋਟੋ ਪਰਾਲੀ ਨਾ ਜਲਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲਈ ਗਈ ਸੀ ਪਰ ਕੇਂਦਰ ਸਰਕਾਰ ਇਸ ਦਾ ਇਸਤੇਮਾਲ ਖੇਤੀ ਕਾਨੂੰਨ ਨੂੰ ਸਹੀ ਸਾਬਿਤ ਕਰਨ ਲਈ ਕਰ ਰਹੀ ਹੈ