*ਚੰਡੀਗੜ੍ਹ ਯੂਨੀਵਰਸਟੀ MMS ਕਾਂਡ : ਬੇਟੀਆਂ ਦਾ ਫੁਟਿਆ ਗੁੱਸਾ, ਯੂਨੀਵਰਸਟੀ 24 ਸਤੰਬਰ ਤੱਕ ਬੰਦ, ਹੋਸਟਲ ਵਾਰਡਨ ਮੁਅਤਲ*
*ਇਕ ਲੜਕੀ ਵਲੋਂ ਵਰਕਰਾਂ ਤੇ ਲਗਾਏ ਗੰਭੀਰ ਦੋਸ਼ਾਂ ਦੀ ਹੋਵੇ ਜਾਂਚ, ਯੂਨੀਵਰਸਟੀ ਤੇ ਵੀ ਹੋਏ ਜਿੰਮੇਵਾਰੀ ਤਹਿ*
ਚੰਡੀਗੜ੍ਹ ਯੂਨੀਵਰਸਟੀ ਮੋਹਾਲੀ ਦੇ MMS ਕਾਂਡ ਨਾਲ ਯੂਨੀਵਰਸਟੀ ਦਾ ਗੁੱਸਾ ਇਸ ਕਦਰ ਫੁੱਟਿਆ ਕੇ ਦੇਰ ਰਾਤ ਤੱਕ ਵਿਦਿਆਰਥੀ ਸੰਘਰਸ਼ ਕਰਦੇ ਰਹੇ ਅਤੇ ਲੜਕੀਆਂ ਆਪਣੇ ਆਪ ਨੂੰ ਅਣ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ । ਲੜਕੀਆਂ ਕਹਿ ਰਹੀਆਂ ਹਨ ਕਿ ਇਥੇ ਕੋਈ ਸੇਫਟੀ ਨਜ਼ਰ ਨਹੀਂ ਰਹੀ ਹੈ । ਰਾਤ ਡੇਢ ਵਜੇ ਤੱਕ ਧਰਨਾ ਚਲਦਾ ਰਿਹਾ ਅਤੇ ਪ੍ਰਸ਼ਾਸਨ ਧਰਨਕਾਰੀਆ ਨੂੰ ਸਮਝਾਉਂਣ ਲੱਗੇ ਹੋਏ ਸਨ । ਕਾਫੀ ਲੜਕੀਆਂ ਪਹਿਲਾ ਹੀ ਘਰ ਜਾ ਚੁਕੀਆਂ ਸਨ । ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ । ਮਾਮਲਾ ਵੱਡਾ ਗੰਭੀਰ ਹੈ । ਯੂਨੀਵਰਸਟੀ ਨੇ ਲੜਕੀਆਂ ਨੂੰ ਗੁੱਸੇ ਨੂੰ ਦੇਖਦੇ ਹੋਏ ਯੂਨੀਵਰਸਟੀ 24 ਸਤੰਬਰ ਤੱਕ ਬੰਦ ਕਰ ਦਿੱਤੀ ਹੈ ਅਤੇ ਹੋਸਟਲ ਵਾਰਡਨ ਨੂੰ ਮੁਅਤਲ ਕਰ ਦਿੱਤਾ ਹੈ । ਇਕ ਲੜਕੀ ਵਲੋਂ ਯੂਨੀਵਰਸਟੀ ਵਿਚ ਕੰਮ ਕਰਦੇ ਵਰਕਰਾਂ ਦੇ ਵੀ ਗੰਭੀਰ ਦੋਸ਼ ਲਾਏ ਗਏ ਹੈ । ਕਿਸ ਤਰ੍ਹਾਂ ਵਰਕਰ ਵੀ ਲੜਕੀਆਂ ਨਾਲ ਛੇੜ ਛਾੜ ਕਰਦੇ ਹਨ । ਇਸ ਲਈ ਸਾਡੀਆਂ ਬੇਟੀਆਂ ਇਸ ਯੂਨੀਵਰਸਟੀ ਵਿਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੀਆਂ ਹਨ । ਇਸ ਯੂਨੀਵਰਸਟੀ ਵਿਚ ਪੰਜਾਬ ਤੋਂ ਬਾਹਰ ਦੀਆਂ ਲੜਕੀਆਂ ਵੀ ਪੜ੍ਹ ਰਹੀਆਂ ਹਨ । ਉਨ੍ਹਾਂ ਦੇ ਮਾਪਿਆਂ ਨੂੰ ਭਰੋਸ਼ਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੀਆਂ ਬੇਟੀਆਂ ਸੁਰੱਖਿਅਤ ਹਨ । ਇਸ ਤਰ੍ਹਾਂ ਦੀ ਸੁਰੱਖਿਆ ਦੇਖ ਕੌਣ ਆਪਣੀ ਬੇਟੀ ਨੂੰ ਅਜੇਹੀ ਯੂਨੀਵਰਸਟੀ ਵਿਚ ਪੜਣ ਲਈ ਭੇਜੇਗਾ ।
https://youtu.be/PHXE739v_Es
ਇਸ ਸਮੇ ਪੰਜਾਬ ਸਰਕਾਰ ਖਾਸ਼ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੀ ਜਿੰਮੇਵਾਰੀ ਹੈ ਕਿ ਸਾਡੀਆਂ ਬੇਟੀਆਂ ਨੂੰ ਇਨਸਾਫ਼ ਮਿਲੇ । ਇਸ ਦੀ ਵੀ ਜਾਂਚ ਹੋਵੇ ਜੋ ਇਕ ਲੜਕੀ ਨੇ ਯੂਨੀਵਰਸਟੀ ਦੇ ਸਟਾਫ ਤੇ ਵੀ ਦੋਸ਼ ਲਗਾਏ ਹਨ । ਯੂਨੀਵਰਸਟੀ ਤੇ ਵੀ ਜਿੰਮੇਵਾਰੀ ਤਹਿ ਹੋਣੀ ਚਾਹੀਦੀ ਹੈ । ਪੰਜਾਬ ਦੀ ਧਰਤੀ ਅਜੇਹੀ ਧਰਤੀ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੇ ਨੇ ਸੰਦੇਸ਼ ਦਿੱਤਾ ਹੈ ਕਿ ‘ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ‘। ਇਸ ਲਈ ਪੰਜਾਬ ਦੇ ਧਰਤੀ ਤੇ ਇਸ ਤਰ੍ਹਾਂ ਦੀ ਘਟਨਾ ਹੋਣੀ ਸ਼ਰਮਨਾਕ ਹੈ । ਸਭ ਤੋਂ ਵੱਡੀ ਜਿੰਮੇਵਾਰੀ ਯੂਨੀਵਰਸਟੀ ਪ੍ਰਸ਼ਾਸਨ ਦੀ ਹੁੰਦੀ ਹੈ। ਮਾਂ -ਬਾਪ ਆਪਣੀਆਂ ਬੇਟੀਆਂ ਨੂੰ ਇਸ ਲਈ ਯੂਨੀਵਰਸਟੀ ਵਿਚ ਭੇਜਦੇ ਹਨ ਕਿ ਉਨ੍ਹਾਂ ਦੀ ਬੱਚੀ ਓਥੇ ਸੁਰੱਖਿਅਤ ਹੋਵੇਗੀ । ਅਗਰ ਬੇਟੀਆਂ ਕਿਸੇ ਯੂਨੀਵਰਸਟੀ ਵਿਚ ਸੁਰੱਖਿਅਤ ਨਹੀਂ ਹਨ ਤਾਂ ਯੂਨੀਵਰਸਟੀ ਦੀ ਵੀ ਇਸ ਵਿਚ ਵੱਡੀ ਲਾਪਰਵਾਹੀ ਹੈ । ਪੂਰਾ ਪ੍ਰਸ਼ਾਸਨ ਯੂਨੀਵਰਸਟੀ ਨੂੰ ਲਾਪਰਵਾਹੀ ਨੂੰ ਲੈ ਕੇ ਕੁਝ ਨਹੀਂ ਬੋਲ ਰਿਹਾ ਹੈ ।
ਪੰਜਾਬ ਸਰਕਾਰ ਇਸ ਸਮੇ ਕਿਥੇ ਹੈ , ਪੰਜਾਬ ਦਾ ਉੱਚ ਸਿਖਿਆ ਮੰਤਰੀ , ਸਿਖਿਆ ਮੰਤਰੀ ਅਤੇ ਹਲਕੇ ਦੀ ਮਹਿਲਾ ਵਿਧਾਇਕ ਤੇ ਮੰਤਰੀ ਗਗਨ ਅਨਮੋਲ ਮਾਨ ਕਿਥੇ ਹੈ । ਸਾਡੀਆਂ ਬੇਟੀਆਂ ਆਪਣੇ ਇਨਾਸਫ਼ ਲਈ ਲੜ ਰਹੀਆਂ ਹਨ । ਕੋਈ ਉਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ ਸੀ । ਸਿਰਫ ਪ੍ਰਸ਼ਾਸਨ ਹੀ ਧਰਨਾ ਖ਼ਤਮ ਕਰਵਾਉਣ ਲਈ ਲੱਗਾ ਹੋਇਆ ਸੀ । ਇਹ ਮਸਲਾ ਵੱਡਾ ਗੰਭੀਰ ਹੈ , ਸਰਕਾਰ ਦਾ ਕੋਈ ਮਹਿਲਾ ਮੰਤਰੀ ਬੇਟੀਆਂ ਦੀ ਸਾਰ ਲੈਣ ਨਹੀਂ ਪੁੱਜੀ। ਸਰਕਾਰ ਪ੍ਰਸ਼ਾਸਨ ਦੇ ਸਹਾਰੇ ਆਪਣੀ ਜਿੰਮੇਵਾਰੀ ਤੋਂ ਭਜਦੀ ਨਜ਼ਰ ਆਈ ਤੇ ਸਿਰਫ ਟਵੀਟ ਦੇ ਰਾਹੀਂ ਬਿਆਨਬਾਜ਼ੀ ਕੀਤੀ ਗਈ । ਮੁੱਖ ਮੰਤਰੀ ਸਾਹਿਬ ਮਸਲਾ ਬੇਟੀਆਂ ਦਾ ਹੈ ਪੰਜਾਬ ਆ ਕੇ ਖੁਦ ਇਸ ਮਸਲੇ ਵਿਚ ਜੁਟ ਜਾਵੋ । ਸਾਡੀਆਂ ਬੇਟੀਆਂ ਨੂੰ ਮਿਲ ਕੇ ਇਹਸਾਸ ਕਰਵਾਓ ਕੇ ਪੰਜਾਬ ਅੰਦਰ ਹਰ ਬੇਟੀ ਸੁਰੱਖਿਅਤ ਹੈ ।