ਮੁੱਖ ਮੰਤਰੀ ਚੇਹਰੇ ਲਈ ਚਰਨਜੀਤ ਸਿੰਘ ਚੰਨੀ ਬਣਿਆ ਕਾਂਗਰਸ ਵਰਕਰਾਂ ਦੀ ਪਹਿਲੀ ਪਸੰਦ
ਪੰਜਾਬ ਵਿੱਚ ਕਾਂਗਰਸ ਤੇ ਆਪ ਵਿੱਚ ਹੀ ਮੁਕਾਬਲਾ
ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਚੇਹਰਾ ਲਈ ਚਰਨਜੀਤ ਸਿੰਘ ਚੰਨੀ ਸਭ ਦੀ ਪਸੰਦ ਬਣਦੇ ਜਾ ਰਹੇ ਹਨ l ਚੰਨੀ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਦਾ ਗਿਰਾਫ ਕਾਫੀ ਉਚਾ ਹੋਇਆ ਹੈ l ਚੰਨੀ ਨੂੰ ਹਾਲਾਂਕਿ ਕੰਮ ਕਰਨ ਲਈ ਘੱਟ ਸਮਾਂ ਮਿਲਿਆ ਹੈ l ਕਾਂਗਰਸ ਹਾਈਕਮਾਂਡ ਨੇ ਚੰਨੀ ਦੇ ਭਰੋਸਾ ਕਰਕੇ ਉਸਨੂੰ ਦੋ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤਾ ਹੈ l ਕਾਂਗਰਸ ਚੰਨੀ ਦੇ ਨਾਮ ਤੇ ਮਾਲਵਾ ਵਿੱਚੋ ਸੀਟਾਂ ਜ਼ਿਆਦਾ ਹਾਸਲ ਕਰਨ ਲਈ ਚੰਨੀ ਦੇ ਦਾਅ ਖੇਡ ਰਹੀ ਹੈ l ਚੰਨੀ ਦੇ ਪਿਛਲੇ 3 ਮਹੀਨੇ ਵਿੱਚ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਬਣਨ ਦੇ ਯੋਗ ਹੈ l ਚੰਨੀ ਦੀ ਚਰਚਾ ਪਾਰਟੀ ਦੇ ਅੰਦਰ ਵੀ ਚੱਲ ਰਹੀ ਹੈ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਅਤੇ ਮੰਤਰੀ ਵੀ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਣ ਦੇ ਹੱਕ ਵਿੱਚ ਹਨ l ਯੂਥ ਕਾਂਗਰਸ ਦੇ ਵਰਕਰ ਵੀ ਚੰਨੀ ਦੇ ਸਮਰਥਨ ਵਿੱਚ ਉਤਰ ਆਏ ਹਨ l
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਪਤਾ ਹੈ ਕਿ ਚੰਨੀ ਹੀ ਅਜਿਹਾ ਲੀਡਰ ਹੈ , ਜੋ ਕਾਂਗਰਸ ਨੂੰ ਦੁਬਾਰਾ ਸੱਤਾ ਵਿੱਚ ਲਿਆ ਸਕਦਾ ਹੈ l ਇਸ ਲਈ ਸਾਫ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਚੇਹਰਾ ਚਰਨਜੀਤ ਸਿੰਘ ਚੰਨੀ ਹੀ ਹੋਵੇਗਾ ਚੰਨੀ ਨੂੰ ਚੇਹਰਾ ਬਣਾਉਣ ਨਾਲ ਪੰਜਾਬ ਅੰਦਰ ਕਾਂਗਰਸ ਦਾ ਗਰਾਫ ਉਪਰ ਜਾਵੇਗਾl ਸ਼ਕਤੀ ਐਪ ਜਰੀਏ ਕਾਂਗਰਸ ਨੇ ਸੁਝਾਅ ਮੰਗੇ ਹਨ ਅਤੇ ਚੰਨੀ ਦੇ ਹੱਕ ਵਿੱਚ ਜ਼ਿਆਦਾ ਸਮਰਥਨ ਮਿਲ ਰਿਹਾ ਹੈ
ਅਪਡੇਟਪੰਜਾਬ ਦੇ ਸਰਵੇ ਦੇ ਅਨੁਸਾਰ ਇਸ ਸਮੇ ਪੰਜਾਬ ਅੰਦਰ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਹੈ ਅਤੇ ਅਕਾਲੀ ਦਲ ਤੀਜੇ ਨੰਬਰ ਹੈ l ਇਸ ਸਮੇ ਕਾਂਗਰਸ ਨੂੰ 45 ਤੋਂ 50 ਅਤੇ ਆਮ ਆਦਮੀ ਪਾਰਟੀ ਨੂੰ ਵੀ 45 ਤੋਂ 50 ਸੀਟਾਂ ਹੀ ਮਿਲ ਰਹੀਆਂ ਹਨ l ਆਪ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾ ਦਿੱਤਾ ਗਿਆ ਹੈ ਇਸ ਦੇ ਬਾਵਜੂਦ ਆਪ ਬਹੁਮਤ ਤੋਂ ਪਿੱਛੇ ਆ ਰਹੀ ਹੈ l ਇਸ ਸਮੇ ਅਕਾਲੀ ਨੂੰ 15 ਤੋਂ 20 ਸੀਟਾਂ ਹੀ ਮਿਲ ਰਹੀਆਂ ਹਨ l ਸਰਵੇ ਵਿੱਚ ਭਾਜਪਾ ਗਠਜੋੜ ਨੂੰ ਇਸ ਬਾਰ ਸਿਰਫ 3 ਤੋਂ 5 ਸੀਟਾਂ ਹੀ ਮਿਲ ਸਕਦੀਆਂ ਹੈ l
ਇਸ ਸਮੇਂ ਸਭ ਤੋਂ ਅਹਿਮ ਮਾਲਵਾ ਹੈ ਜਿਥੇ ਕਿ 69 ਸੀਟਾਂ ਹਨ l ਇਸ ਸਮੇਂ ਅਗਰ ਕਾਂਗਰਸ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾ ਦਿੰਦੀ ਹੈ ਤਾਂ ਚੰਨੀ ਦਾ ਅਸਰ ਮਾਝੇ , ਮਾਲਵਾ , ਦੁਆਵੇ ਵਿੱਚ ਸਾਫ ਦਿਖਾਈ ਦਵੇਗਾ ਤੇ ਕਾਂਗਰਸ ਫਿਰ ਵਾਪਸੀ ਕਰ ਸਕਦੀ ਹੈ l ਚੰਨੀ ਦੇ ਆਉਂਣ ਨਾਲ ਐਸ ਸੀ ਵੋਟ ਦਾ ਕਾਂਗਰਸ ਨੂੰ ਵੱਡਾ ਫਾਇਦਾ ਹੋ ਸਕਦਾ ਹੈ l ਕਿਸਾਨ ਮੋਰਚੇ ਕਰਨ ਆਪ ਨੂੰ ਨੁਕਸਾਨ ਹੋ ਰਿਹਾ ਹੈ l ਅਕਾਲੀ ਦਲ ਨੂੰ ਇਸ ਸਮੇ ਬਸਪਾ ਨਾਲ ਗਠਜੋੜ ਦਾ ਉਨ੍ਹਾਂ ਫਾਇਦਾ ਨਹੀਂ ਹੋ ਰਿਹਾ , ਜਿਨ੍ਹਾਂ ਭਾਜਪਾ ਨਾਲ ਗਠਜੋੜ ਤੋੜਨ ਦਾ ਨੁਕਸਾਨ ਹੋ ਰਿਹਾ ਹੈ l ਇਸ ਸਮੇ ਮੁਕਾਬਲਾ ਸਿਰਫ ਤੇ ਕਾਂਗਰਸ ਤੇ ਆਪ ਦੇ ਵਿੱਚ ਹੈ l ਇਸ ਸਮੇ ਜੋ ਹਲਾਤ ਉਸ ਤੋਂ ਸਾਫ ਹੈ ਕਿ ਕਾਂਗਰਸ ਤੇ ਆਪ ਵਿੱਚ ਕਿਸੇ ਇਕ ਦੀ ਸਰਕਾਰ ਬਣ ਸਕਦੀ ਹੈ l ਪਰ ਅਕਾਲੀ ਦਲ ਇਸ ਬਾਰ ਵੀ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ l