CM ਭਗਵੰਤ ਮਾਨ ਨੇ ਇਕ ਤੀਰ ਨਾਲ ਸਾਧੇ 2 ਨਿਸ਼ਾਨੇ ,ਮੁੱਖ ਮੰਤਰੀ ਨੂੰ ਮਿਲਿਆ ਜਨਤਾ ਦਾ ਸਾਥ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕਰ ਦਿੱਤਾ ਹੈ ਕਿ ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਮੰਤਰੀ ਹੋਵੇ ,ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ…ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ । ਮੁੱਖ ਮੰਤਰੀ ਨੇ ਹੜਤਾਲ ਤੇ ਗਏ ਪੀ ਸੀ ਐਸ ਅਧਿਕਾਰੀਆ ਨੂੰ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ 2 ਵਜੇ ਤੱਕ ਡਿਊਟੀ ਤੇ ਹਾਜਰ ਹੋਵੇ , ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ । ਮੁੱਖ ਮੰਤਰੀ ਨੇ ਅੱਜ ਆਦੇਸ਼ ਜਾਰੀ ਕਰਕੇ ਸਿਰਫ ਪੀ ਸੀ ਐਸ ਹੀ ਨਹੀਂ ਬਲਕਿ ਪੂਰੀ ਅਫਸ਼ਰਸ਼ਾਹੀ ਦੇ ਸੰਦੇਸ਼ ਦੇ ਦਿੱਤਾ ਹੈ ਕਿ ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ। ਪਿਛਲੇ 2 ਦਿਨ ਸਰਕਾਰ ਤੇ ਅਫਸਰਸਾਹੀ ਦੇ ਵਿੱਚ ਉਠਕ ਬੈਠਕ ਚੱਲ ਰਹੀ ਹੈ । ਆਈ ਏ ਐਸ ਐਸੋਸੀਏਸ਼ਨ ਇਕ ਮਹਿਲਾ ਆਈ ਏ ਐਸ ਅਧਿਕਾਰੀ ਨੂੰ ਬਚਾਉਣ ਲਈ ਹਰਕਤ ਵਿੱਚ ਆ ਚੁਕੀ ਹੈ । ਇਹ ਪਹਿਲੀ ਵਾਰ ਨਹੀਂ ਜਦੋ ਕਿਸੇ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਵਲੋਂ ਕਾਰਵਾਈ ਕੀਤੀ ਗਈ ਹੋਏ । ਪਿਛਲੀਆਂ ਸਰਕਾਰਾਂ ਦੇ ਵਿੱਚ ਅਫਸਰਸਾਹੀ ਦਾ ਇਹ ਰੂਪ ਨਹੀਂ ਦੇਖਿਆ ਗਿਆ । ਜਦੋ ਅਫਸਰਸਾਹੀ ਖੁਲ ਕੇ ਸਾਹਮਣੇ ਆਈ ਹੋਵੇ ।
ਪੰਜਾਬ ਦੇ ਮੁੱਖ ਮੰਤਰੀ ਦੇ ਘੁਰਕੀ ਦਾ ਜਨਤਾ ਵਲੋਂ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ । ਸੋਸਲ ਮੀਡਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਮ ਕੇ ਤਾਰੀਫ ਹੋ ਰਹੀ ਹੈ । ਜਨਤਾ ਕਹਿ ਰਹੀ ਹੈ ਕਿ ਮੁੱਖ ਮੰਤਰੀ ਵਲੋਂ ਵੱਡਾ ਕਦਮ ਚੁਕਿਆ ਗਿਆ ਹੈ । ਇਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਲੈਕ ਮੇਲਿੰਗ ਬੰਦ ਹੋਣੀ ਚਾਹੀਦੀ ਹੈ । ਇਕ ਨੇ ਲਿਖ ਕੇ ਬਹੁਤ ਵਧੀਆ ਫੈਸਲਾ ਲਿਆ ਗਏ ਹੈ ਆਮ ਆਦਮੀ ਪਾਰਟੀ ਨੂੰ ਇਸ ਦਾ ਫੈਸਲਾ ਲੈਣਾ ਚਾਹਿਦਾ ਹੈ
ਇਕ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਦੇ ਮੁਦੇ ਤੇ ਜਨਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੈ । ਜਿਸ ਤਰੀਕੇ ਨਾਲ ਮੁੱਖ ਮੰਤਰੀ ਨੂੰ ਜਨਤਾ ਦਾ ਸਾਥ ਮਿਲ ਰਿਹਾ ਹੈ ਇਸ ਤੋਂ ਬਾਅਦ ਅਫਸਰਸਾਹੀ ਨੂੰ ਵੀ ਮੰਥਨ ਕਰਨ ਦੀ ਲੋੜ ਹੈ । ਪੰਜਾਬ ਦੇ ਅਫਸਰਸਾਹੀ ਹਲਕੇ ਕਾਫੀ ਕਾਬਲ ਹਨ । ਕੁਝ ਲੋਕ ਗ਼ਲਤ ਹੋ ਸਕਦੇ ਹਨ ਪਰ ਪੰਜਾਬ ਦੇ ਅਫਸਰ ਅਜਿਹੇ ਵੀ ਹਨ ਜੋ ਦਿਨ ਰਾਤ ਜਨਤਾ ਲਈ ਕੰਮ ਕਰਦੇ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਜਿਸ ਦਿਨ ਆਈ ਏ ਐਸ ਐਸੋਸੀਏਸ਼ਨ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਓਹਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਫ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਮੁੱਖ ਮੰਤਰੀ ਨੇ ਨਾਲ ਖੜ੍ਹੇ ਹਨ । ਅਗਰ ਕੋਈ ਭਰਿਸਟ ਹੈ ਤਾਂ ਉਹ ਉਸ ਨਾਲ ਨਹੀਂ ਚਲਨਗੇ । ਸੂਤਰਾਂ ਦਾ ਕਿਹਾ ਹੈ ਕਿ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਕਹਿ ਹੈ ਕਿ ਅਗਰ ਮਹਿਲਾ ਆਈ ਏ ਐਸ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਕੋਲ ਕੋਈ ਪੁਖਤਾ ਸਬੂਤ ਹੈ ਉਹ ਸਾਨੂੰ ਦਿਖਾ ਦਿੱਤਾ ਜਾਵੇ । ਪਰ ਕਿਸੇ ਨੂੰ ਬਿਨਾ ਕਾਰਨ ਟਾਰਗੇਟ ਨਾ ਕੀਤਾ ਜਾਵੇ । ਮੁੱਖ ਮੰਤਰੀ ਵਲੋਂ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਗਈ ਹੈ । ਉਸ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ।
ਮੁੱਖ ਮੰਤਰੀ ਵਲੋਂ ਜੋ ਅੱਜ ਸਾਫ ਕੀਤਾ ਗਿਆ ਹੈ ਕਿ ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਮੰਤਰੀ ਹੋਵੇ ,ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ…ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ.. ਇਸ ਨਾਲ ਮੁੱਖ ਮੰਤਰੀ ਨੂੰ ਜਨਤਾ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ ।