ਭਗਵਾਨ ਰਾਮ ਦੇ ਰੰਗਾਂ ਵਿਚ ਰੰਗਿਆ ਗਿਆ ਸਹਿਰ ਪਠਾਨਕੋਟ
ਚਾਰੇ ਪਾਸੇ ਜੈ ਸਿਆ ਰਾਮ ਜੈ ਸਿਆ ਰਾਮ ਦੇ ਜੈਕਾਰੇ ਗੂੰਜ ਰਹੇ ਨੇ
ਭਗਵਾਨ ਰਾਮ ਦੇ ਅਯੋਧਿਆ ਵਿਚ 22 ਜਨਵਰੀ ਨੂੰ ਹੋ ਰਹੇ ਇਤਹਾਸਿਕ ਪ੍ਰਾਣ ਪ੍ਰਤਿਸ਼ਠਾ ਦੇ ਮਹਾਨ ਉਤਸਹ ਤੇ ਸਹਿਰ ਪਠਾਨਕੋਟ ਪੂਰੀ ਤਰਾਂ ਭਗਵਾਨ ਦੇ ਰੰਗਾਂ ਵਿਚ ਰੰਗ ਕਿ ਰਾਮਮਈ ਹੋ ਗਿਆ ਹੈ ।
ਸਹਿਰ ਦੇ ਬਾਜਾਰ,ਗਲੀਆਂ,ਮਹੱਲੇ,ਮੰਦਿਰ,ਸਾਰੇ ਚੌਂਕ ਭਗਵਾਨ ਰਾਮ ਦੇ ਕੇਸਰੀ ਝੰਡਿਆਂ ਨਾਲ ਸੱਜ ਕਿ ਪੂਰੀ ਤਰਾਂ ਤਿਆਰ ਹੋ ਗਏ ਹਨ ਸਹਿਰ ਦੀ ਹਰ ਮਾਰਕੀਟ ਅਤੇ ਬਾਜਾਰ,ਘਰ, ਦਫ਼ਤਰ ਰੰਗ ਬਰੰਗੀਆਂ ਲਾਈਟਾਂ ਨਾਲ ਸੱਜ ਕਿ ਮਨਮੋਹਕ ਨਜਾਰਾ ਪੇਸ ਕਰ ਰਹੇ ਹਨ ਸਹਿਰ ਦੇ ਵਪਾਰ ਮੰਡਲ,ਹਿੰਦੂ ਸਿੱਖ ਏਕਤਾ ਕਲੱਬ ਦੇ ਮੈਂਬਰ,ਪਠਾਨਕੋਟ ਵਿਕਾਸ ਮੰਚ ਦੇ ਮੈਂਬਰ, ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰ,ਰਾਮ ਲੀਲਾਵਾਂ ਦੇ ਮੈਂਬਰ,ਮੰਦਿਰਾਂ ਦੇ ਪ੍ਰਧਾਨ,ਨਿੱਜੀ ਬੈਂਕਾਂ ਦੇ ਮੁਲਾਜ਼ਮ ਅਤੇ ਸਰਕਾਰੀ ਮੁਲਾਜ਼ਮ ਜੋ ਭਗਵਾਨ ਰਾਮ ਪ੍ਰਤੀ ਆਪਣੀ ਆਸਥਾ ਰੱਖਦੇ ਹਨ।
ਇਸ ਇਤਿਹਾਸਿਕ ਸਮਾਰੋਹ ਨੂੰ ਇਕ ਯਾਦਗਾਰ ਬਣਾਉਣ ਲਈ ਪੱਬਾਂ ਭਾਰ ਹੋਏ ਹਨ ਚਾਚਾ ਵੇਦ ਪ੍ਰਕਾਸ, ਯੋਗ ਰਾਜ ਸ਼ਰਮਾ ਅਮਿਤ ਨਈਅਰ,ਸੁਨੀਲ ਮਹਾਜ਼ਨ,ਅਸ਼ਵਨੀ ਸ਼ਰਮਾ ਨੀਟਾ, ਬੈਜ ਨਾਥ ਕੌਸਲ,ਨਰਿੰਦਰ ਸ਼ਰਮਾ,ਲਲਿਤ ਡੋਗਰਾ ਰਾਜ ਕੁਮਾਰ ਸ਼ਰਮਾ,ਨਿਤਨ ਮਹਾਜ਼ਨ ਲਾਡੀ,ਭਾਰਤ ਮਹਾਜ਼ਨ,ਹਰੀ ਕਿਸ਼ਨ ਮਹਾਜ਼ਨ, ਸੰਜੀਵ ਪੁਰੀ,ਬਿੱਟੂ ਪੁਰੀ,ਰਾਜ ਕੁਮਾਰ ਬਿੱਟਾ,ਹਰੀ ਮੋਹਨ ਬਿੱਟਾ,ਰਾਮ ਪਾਲ ਭੰਡਾਰੀ, ਅਸੋਕ ਸ਼ਰਮਾ ਸਾਬਕਾ ਵਿਧਾਇਕ, ਮਨਿੰਦਰ ਲੱਕੀ,ਨਿਰਮਲ ਸਿੰਘ ਪੱਪੂ,ਨਰਿੰਦਰ ਕਾਲਾ, ਵਿਜੇ ਪਾਸੀ,ਬਲਦੇਵ ਰਾਜ ਮਹਾਜ਼ਨ ,ਮਨਮੋਹਨ ਬਿੱਲਾ,ਪੰਕਜ ਸਰਮਾ, ਸੁਨੀਲ ਮਹਾਜ਼ਨ ਬਿੱਲਾ,ਸਤੀਸ ਮਹਾਜਨ,ਵਿਜੇ ਕੁਮਾਰ ਭਗਤ,ਰਕੇਸ ਬੱਬਲੀ ,ਰਾਹੁਲ ਸ਼ਰਮਾ, ਹਰਸਿਮਰਣਜੀਤ ਸਿੰਘ, ਗੁਰਦੀਪ ਸਿੰਘ ਗੁਲਾਟੀ,ਮਨਪ੍ਰੀਤ ਸਿੰਘ ਸਾਹਨੀ , ਪਵਨ ਕੁਮਾਰ,ਨਾਨਕ ਚੰਦ,ਅਨਮੋਲ ਚੱਡਾ,ਡਾਕਟਰ ਅੰਕਰ ਵਿਸਾਲ ਤਰਨਾਚ,ਮੀਨਾ ਤਰਨਾਚ,ਅਤੇ ਆਰ ਐਸ ਐਸ,ਬਜਰੰਜ ਦੱਲ, ਸਿਵ ਸੈਨਾ ਦੇ ਕਾਰਕੁੰਨ ਅਤੇ ਸ੍ਰੀ ਰਾਮ ਸੇਵਾ ਸੰਮਤੀ, ਭਗਵਾਨ ਕਰਿਸ਼ਨ ਸੇਵਾ ਸੰਮਤੀ ,ਮੋਬਾਇਲ ਐਸੋਸੀਏਸ਼ਨ ਦੇ ਰਾਜੀਵ ਕਾਲਾ ਭਾਰੀ ਗਿਣਤੀ ਵਿਚ ਨੌਜਵਾਨਾਂ ਅਤੇ ਔਰਤਾਂ ਅਤੇ ਬੱਚਿਆਂ ਨੂੰ ਨਾਲ ਲੈ ਕਿ ਸਹਿਰ ਦੇ ਗਲੀ ਮੁਹੱਲਿਆਂ ਵਿਚ ਜਾ ਜਾ ਕਿ ਢੋਲ ਦੀ ਥਾਪ ਤੇ ਸਵੇਰੇ ਸਾਮ ਪ੍ਰਭਾਤ ਫੇਰੀਆਂ ਕੱਢ ਰਹੇ ਹਨ।
ਸਹਿਰ ਦੇ ਮਾਹੌਲ ਨੇ ਸਹਿਰ ਵਾਸੀਆਂ ਨੂੰ ਦੂਜੀ ਦੀਵਾਲੀ ਮਨਾਉਣ ਦੀ ਯਾਦ ਤਾਜਾ਼ ਕਰਵਾ ਦਿਤੀ ਹੈ ਸਹਿਰ ਦੇ ਬਾਜਾਰਾਂ,ਮੰਦਿਰਾਂ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਵੱਡੀਆਂ ਵੱਡੀਆਂ ਸਕਰੀਨਾਂ ਲਾ ਕਿ ਰਾਮ ਭਗਤਾਂ ਨੂੰ ਭਗਵਾਨ ਰਾਮ ਦੀ ਜ਼ਨਮ ਭੂਮੀ ਅਯੋਦਿੱਤਾ ਤੋਂ ਹੋ ਰਹੇ ਸਿਧੇ ਪ੍ਰਸਾਰਨ ਨੂੰ ਲਾਈਵ ਦਿਖਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਥਾਂ ਥਾਂ ਚਾਹ ਬਰੈਡ ਪਕੌੜਾ ਅਤੇ ਰਾਮ ਭੋਜ ਦੀ ਵਿਵਸਥਾ ਕੀਤੀ ਗਈ ਹੈ ਸਹਿਰ ਦੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਬੇ ਜੇ ਪੀ ਅਤੇ ਕਾਂਗਰਸ ਆਮ ਆਦਮੀ ਪਾਰਟੀ ,ਸਰੋਮਣੀ ਆਕਾਲੀ ਦੱਲ ਵੱਲੋਂ ਵੀ ਪੂਰੇ ਫਲੈਕਸ ਬੋਰਡ ਲਾ ਕਿ ਸਹਿਰ ਵਾਸੀਆਂ ਨੂੰ ਇਸ ਪਾਵਨ ਅਵਸਰ ਤੇ ਲੱਖ ਲੱਖ ਮੁਬਾਰਕਾਂ ਦਿਤੀਆਂ ਜਾ ਰਹੀਆਂ ਹਨ ।
ਮੀਡੀਆ ਨੂੰ ਇਹ ਜਾਣਕਾਰੀ ਸਮਾਜਿਕ ਕਾਰਜਕਰਤਾ ਅਤੇ ਰਾਮ ਭਗਤ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।