ਬਜ਼ਟ ਸੈਸ਼ਨ ਲੰਬਾ ਕਰਾਗੇ, ਵਿਰੋਧੀ ਧਿਰ ਨੂੰ ਸਲਾਹ ਪਰ ਅਪਣੀ ਗੱਲ ਰੱਖ ਕੇ ਚਲੇ ਨਾ ਜਾਇਓ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਦੇ ਅਪਣੇ ਤਜ਼ਰਬੇ ਕੀਤੇ ਸਾਂਝੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮਾਨਯੋਗ ਵਿਧਾਇਕਾਂ ਲਈ ਵਿਸ਼ੇਸ਼ ਓਰੀਐਂਟਲ ਪ੍ਰੋਗਰਾਮ ਦੋਰਾਨ ਲੋਕ ਸਭਾ ਦੇ ਅਪਣੇ ਤਜ਼ਰਬੇ ਸਾਂਝੇ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਵਿੱਚ ਜ਼ੀਰੋ ਕਾਲ ਦੇ ਦੌਰਾਨ 20 ਮੈਬਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਸੀ। ਉਸ ਲਈ ਡਰਾਅ ਕੱਢਿਆ ਜਾਂਦਾ ਸੀ। ਤਿੰਨ ਦਿਨ ਮੇਰਾ ਨਾਮ ਨਹੀ ਆਇਆ ਤਾਂ ਸਪੀਕਰ ਸਾਹਿਬ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ 20 ਮੈਬਰ ਬੋਲ ਲੈਣਗੇ ਤਾਂ ਤੁਸੀਂ ਜ਼ੀਰੋ ਕਾਲ ਵਿੱਚ ਅਪਣਾ ਪੱਖ ਰੱਖ ਲੈਣਾ। ਮੁੱਖ ਮੰਤਰੀ ਨੇ ਵਿਧਾਇਕਾ ਨੂੰ ਕਿਹਾ ਕਿ ਤੁਸੀ ਲੜਨ ਲਈ ਏਥੇ ਨਾ ਆਓ, ਬਲਕਿ ਬਹਿਸ ਕਰਨ ਲਈ ਆਓ। ਮੁੱਖ ਮੰਤਰੀ ਨੇ ਕਿਹਾ ਸਪੀਕਰ ਸਾਰਿਆ ਦਾ ਹੁੰਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੇਅਰ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਵਾਲ਼ੇ ਸਾਡਾ ਦਿੱਲੀ ਵਿੱਚ ਮੇਅਰ ਨਹੀ ਬਣਨ ਦੇ ਰਹੇ। ਅਸੀ ਕੋਰਟ ਜਾ ਰਹੇ ਹਾਂ। ਮੁੱਖ ਮੰਤਰੀ ਨੇ ਲੋਕਤੰਤਰ ਵਿੱਚ ਕਾਫ਼ੀ ਲੋਕ ਘਰੇ ਬੈਠਾ ਦਿੱਤੇ ਹਨ। ਐਮਰਜੈਂਸੀ ਤੋਂ ਬਾਅਦ ਲੋਕਾਂ ਨੇਂ ਇੰਦਰਾ ਗਾਂਧੀ ਨੂੰ ਹਰਾ ਦਿੱਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਿਥੋਂ ਤੱਕ ਸੈਸ਼ਨ ਵਧਾਉਣ ਦੀ ਗੱਲ ਹੈ। ਬਾਜਵਾ ਸਾਹਿਬ ਤੁਸੀ ਏਥੇ ਬੈਠਿਆ ਕਰੋ। ਸੈਸ਼ਨ ਤਾਂ ਵਧਾ ਦਵਾਗੇ, ਪਰ ਤੁਸੀ ਸਦਨ ਵਿੱਚ ਬੈਠਿਆ ਕਰੋ। ਉਨ੍ਹਾ ਕਿਹਾ ਕਿ ਲੋਕਾਂ ਨੇਂ ਬਹੁਤ ਵਧੀਆ ਮੌਕਾ ਦਿੱਤਾ ਹੈ। ਅਸੀ ਚਾਹੁੰਦੇ ਹਾਂ, ਚੰਗੀ ਬਹਿਸ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਸਪੀਕਰ ਸਾਹਿਬ ਓਸ ਘਰ ਵਿੱਚੋ ਹਨ, ਜਿਥੋਂ ਉਹ ਰਾਸ਼ਟਰਪਤੀ ਤੱਕ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਮੈਂ ਭਰੋਸਾ ਦਿੰਦਾ ਹੈ। ਹੁਣ ਬਜ਼ਟ ਸੈਸ਼ਨ ਆ ਰਿਹਾ ਹੈ, ਉਸਨੂੰ ਲੰਬਾ ਕਰਾਗੇ। ਪਰ ਧਿਆਨ ਰਖੀਓ, ਤੁਸੀ ਸਦਨ ਵਿੱਚ ਬੈਠਣਾ ਜਰੂਰ ਹੈ, ਆਪਣੀ ਗੱਲ ਕਰਕੇ ਨਿਕਲ ਨਾ ਜਾਇਓ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾ ਨੂੰ ਕਿਹਾ ਜਦੋਂ ਤੁਸੀਂ ਲੋਕਾਂ ਵਿੱਚ ਜਾਵੋਗੇ ਤਾਂ ਲੋਕ ਤੁਹਾਡੇ ਤੇ ਮਾਨ ਮਹਿਸੂਸ ਕਰਨਗੇ।