ਪੰਜਾਬ
ਜੁਗਾੜੂ ਰੇਹੜੀਆਂ ਦੇ ਹੁਕਮਾਂ ‘ਤੇ CM ਭਗਵੰਤ ਮਾਨ ਨਰਾਜ਼ , ਜਗਾੜੂ ਰੇਹੜੀ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਜੁਗਾੜੂ ਰੇਹੜੀਆਂ ਦੇ ਹੁਕਮਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਨਰਾਜ਼ ਨਜ਼ਰ ਆ ਰਹੇ ਹਨ । ਮੁੱਖ ਮੰਤਰੀ ਨੇ ਟ੍ਰਾਂਸਪੋਰਟ ਵਿਭਾਗ ਤੋਂ ਤਤਕਾਲ ਰਿਪੋਰਟ ਮੰਗ ਲਈ ਹੈ । ਇਹ ਫੈਸਲਾ ਇਕ ਹਫਤਾ ਪਹਿਲਾ ਲਾਗੂ ਹੋ ਗਿਆ ਸੀ ADGP ਟ੍ਰੈਫਿਕ ਨੇ ਜੁਗਾੜੂ ਰੇਹੜੀਆਂ ‘ਤੇ ਬੈਨ ਲਾਇਆ ਸੀ। ਅਤੇ ਇਸ ਨੂੰ ਲੈ ਕੇ ਹਦਾਇਤਾਂ ਵੀ ਜਾਰੀ ਕੀਤੀਆਂ ਸਨ ਮੁੱਖ ਮੰਤਰੀ ਨੇ ਵਿਭਾਗ ਤੋਂ ਪੁੱਛਿਆ ਹੈ ਕਿ ਇਹ ਫੈਸਲਾ ਕਿਵੇਂ ਲਾਗੂ ਕਰ ਦਿੱਤਾ ਹੈ ਮੁੱਖ ਮੰਤਰੀ ਦੀ ਨਾਰਾਜਗੀ ਤੋਂ ਬਾਅਦ ਸਾਫ ਹੋ ਗਿਆ ਹੈ ਸਰਕਾਰ ਇਹ ਫੈਸਲਾ ਵਾਪਸ ਲਏਗੀ ਮੁੱਖ ਮੰਤਰੀ ਦੀ ਨਾਰਾਜਗੀ ਨੂੰ ਦੇਖਦੇ ਹੋਏ ਟ੍ਰਾਂਸਪੋਰਟ ਵਿਭਾਗ ਇਹ ਫ਼ੈਸਲਾ ਵਾਪਸ ਲੈ ਸਕਦਾ ਹੈ । ਜਿਸ ਨਾਲ ਜਗਾੜੂ ਰੇਹੜੀ ਵਾਲਿਆਂ ਨੂੰ ਵੱਡੀ ਰਾਹਤ ਮਿਲਗੀ । ਪੰਜਾਬ ਦੇ ਕਾਫੀ ਲੋਕਾਂ ਦਾ ਇਸ ਨਾਲ ਰੁਜਗਾਰ ਜੁੜਿਆ ਹੋਇਆ ਹੈ । ਇਸ ਸਮੇ ਮਹਿੰਗਾਈ ਨੇ ਸਭ ਦਾ ਲੱਕ ਤੋੜ ਰੱਖਿਆ ਹੈ ਪੈਟਰੋਲ ਤੇ ਡੀਜ਼ਲ ਤੋਂ ਨਿਬੁ ਮਹਿੰਗਾ ਹੋ ਗਿਆ ਹੈ।