ਪੰਜਾਬ
ਬਜਟ ਪੇਸ਼ ਕਰਨ ਤੋਂ ਪਹਿਲਾਂ ਮਾਨ ਸਰਕਾਰ ਨੇ ਕਿਹਾ ਪੰਜਾਬ ਲਈ ਨਾਜ਼ੁਕ ਸਮਾਂ, 24351.29 ਕਰੋੜ ਦੀ ਦੇਣਦਾਰੀ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 27 ਮਾਰਚ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਸਾਫ ਕੀਤਾ ਹੈ ਕਿ ਪੰਜਾਬ ਲਈ ਨਾਜ਼ੁਕ ਸਮਾਂ ਹੈ। ਪਿਛਲੀ ਸਰਕਾਰ 24351.29 ਕਰੋੜ ਦੀ ਦੇਣਦਾਰੀ ਵਿਰਾਸਤ ਵਿੱਚ ਛੱਡ ਕੇ ਗਈ ਹੈ। ਜੋ ਆਉਣ ਵਾਲੇ ਸਮੇਂ ਵਿੱਚ ਨਵੀਂ ਸਰਕਾਰ ਨੂੰ ਅਦਾ ਕਰਨੀ ਪਵੇਗੀ। ਪੰਜਾਬ ਸਰਕਾਰ ਬਜਟ ਪੇਸ਼ ਕਰਨ ਤੋਂ ਪਹਿਲਾਂ ਸਦਨ ਵਿੱਚ ਵਾਇਟ ਪੇਪਰ ਲੈ ਕੇ ਆਈ ਹੈ। ਤਾਂ ਕੇ ਬਜਟ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਸੁਚੇਤ ਕਰ ਦਿੱਤਾ ਜਾਵੇ ਕੇ ਸਰਕਾਰ ਦੇ ਵਿੱਤੀ ਹਾਲਾਤ ਠੀਕ ਨਹੀਂ ਹਨ। ਪੰਜਾਬ ਹੁਣ ਹੋਰ ਰਾਜਾਂ ਤੋਂ ਪਛੜ ਗਿਆ ਹੈ। ਰੈੰਕਿੰਗ ਵਿੱਚ ਸਿਖਰ ਤੋਂ ਗਿਰ ਕੇ 11ਵੇ ਸਥਾਨ ਤੇ ਪਹੁੰਚ ਗਿਆ ਹੈ। ਪੰਜਾਬ ਸਰਕਾਰ ਨੂੰ ਦੇਣਦਾਰੀਆ ਅਦਾ ਕਰਨ ਲਈ ਕਰਜ਼ਾ ਲੈਣਾ ਪਏਗਾ। 7117.86 ਕਰੋੜ ਬਿਜਲੀ ਸਬਸਿਡੀ ਦਾ ਬਕਾਇਆ ਹੈ। ਇਸ ਤਰ੍ਹਾਂ ਤਨਖਾਹ ਕਮਿਸ਼ਨ ਦਾ 13759 ਕਰੋੜ ਦੀ ਦੇਣਦਾਰੀ ਬਾਕੀ ਹੈ। ਵਾਇਟ ਪੇਪਰ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕੇ ਬਜ਼ਟ ਕਿਸ ਤਰ੍ਹਾਂ ਦਾ ਹੋਵੇਗਾ।