*CM ਭਗਵੰਤ ਮਾਨ ਫਲਾਇਟ ਵਿਵਾਦ : ਕੇਂਦਰ ਲੈ ਕੇ ਆਵੇਗਾ ਸੱਚ ਸਾਹਮਣੇ , ਲੁਫਾਥਾਸਾ ਏਅਰ ਲਾਇਨਜ ਤੋਂ ਮੰਗੇ ਵੇਰਵੇ,ਹੋਵੇਗੀ ਜਾਂਚ*
CM ਭਗਵੰਤ ਮਾਨ ਫਲਾਇਟ ਵਿਵਾਦ ਦੀ ਹੋਵੇਗੀ ਜਾਂਚ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਰਮਨੀ ਫੇਰੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਵਿਰੋਧੀ ਧਿਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਜਹਾਜ ਤੋਂ ਉਤਾਰ ਦਿੱਤਾ ਗਿਆ ਸੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦੇ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ । ਪਰ ਹੁਣ ਕੇਂਦਰ ਸਰਕਾਰ ਇਸ ਮਾਮਲੇ ਦੇ ਪੂਰਾ ਸੱਚ ਸਾਹਮਣੇ ਲੈ ਕੇ ਆਵੇਗਾ ਕਿ ਅਸਲ ਵਿਚ ਹੋਇਆ ਕੀ ਸੀ ?
ਦੂਜੇ ਪਾਸੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਦੀ ਐਂਟਰੀ ਹੋ ਗਈ ਹੈ ਤੇ ਕੇਂਦਰ ਸਰਕਾਰ ਸਚਾਈ ਦਾ ਪਤਾ ਲਗਾਉਣ ਲਈ ਜੁਟ ਗਈ ਹੈ ਕਿ ਅਸਲ ਵਿਚ ਜਿਸ ਜਹਾਜ ਵਿਚ ਮੁੱਖ ਮੰਤਰੀ ਨੇ ਆਉਂਣਾ ਸੀ ਕਿਸ ਕਾਰਨ ਉਹ ਨਹੀਂ ਆ ਸਕੇ । ਕੇਂਦਰ ਸਰਕਾਰ ਹੁਣ ਇਸ ਮਾਮਲੇ ਵਿਚ ਲੁਫਾਥਾਸਾ ਏਅਰ ਲਾਇਨਜ ਨਾਲ ਸੰਪਰਕ ਸਾਧ ਰਹੀ ਹੈ ਤਾਂ ਕਿ ਅਸਲੀ ਤੱਥ ਸਾਹਮਣੇ ਆ ਸਕੇ ।
ਕੇਂਦਰੀ ਹਵਾਬਾਜ਼ੀ ਮੰਤਰੀ Jyotiraditya Scindia ਨੇ ਕਿਹਾ ਕਿ cm ਭਗਵੰਤ ਮਾਨ ਫਲਾਇਟ ਵਿਵਾਦ ਦੀ ਜਾਂਚ ਹੋਵੇਗੀ । ਉਨ੍ਹਾਂ ਕਿਹਾ ਕਿ ਲੁਫਾਥਾਸਾ ਏਅਰ ਲਾਇਨਜ ਤੋਂ ਪੂਰੇ ਘਟਨਾਕ੍ਰਮ ਦੇ ਵੇਰਵੇ ਲੈ ਰਹੇ ਹਾਂ । ਉਨ੍ਹਾਂ ਕਿਹਾ ਕਿ ਪੂਰਾ ਘਟਨਾਕ੍ਰਮ ਵਿਦੇਸ਼ੀ ਧਰਤੀ ਤੇ ਹੋਇਆ ਹੈ , ਸਿੰਧੀਆ ਨੇ ਕਿਹਾ ਹੈ ਕਿ ਅਸੀਂ ਸਾਰੇ ਤੱਥਾਂ ਦੀ ਜਾਂਚ ਕਰ ਰਹੇ ਹਾਂ ।
ਪੰਜਾਬ ਦੇ ਮੁੱਖ ਮੰਤਰੀ 7 ਦਿਨ ਦੇ ਜਰਮਨ ਦੌਰੇ ਤੇ ਸਨ ਅਤੇ ਜਿਸ ਜਹਾਜ ਵਿਚ ਉਨ੍ਹਾਂ ਨੇ ਆਉਂਣਾ ਸੀ ਉਹ ਨਹੀਂ ਆ ਸਕੇ । ਦੱਸਿਆ ਗਿਆ ਕਿ ਮੁੱਖ ਮੰਤਰੀ ਦੇ ਸਿਹਤ ਖ਼ਰਾਬ ਹੋ ਗਈ ਸੀ ਜਿਸ ਕਾਰਨ ਉਹ ਜਿਸ ਜਹਾਜ ਵਿਚ ਉਨ੍ਹਾਂ ਨੇ ਆਉਂਣਾ ਸੀ ਉਹ ਨਹੀਂ ਆ ਸਕੇ ।