ਪੰਜਾਬ
111 ਦਿਨ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੋਵੇ ਸੀਟਾਂ ਤੋਂ ਹਾਰੇ
ਪੰਜਾਬ ਦੇ ਹਰ ਮਸਲੇ ਹੱਲ ਕਰਨ ਦੇ ਦਾਅਵੇ ਕਰਨ ਵਾਲੇ 111 ਦਿਨ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਹਾਰ ਗਏ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਾ ਹੀ ਦਾਅਵਾ ਕੀਤਾ ਸੀ ਕਿ ਚੰਨੀ ਦੋਵੇ ਸੀਟਾਂ ਤੋਂ ਹਾਰ ਰਹੇ ਹਨ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ ਜਿਸ ਦੇ ਬਾਵਜੂਦ ਆਪ ਦੀ ਹਨੇਰੀ ਵਿਚ ਚੰਨੀ ਵੀ ਸਾਫ ਹੋ ਗਏ ਹਨ