ਪੰਜਾਬ
*ਮਿਸ਼ਨ 100 ਫੀਸਦੀ ਨੂੰ ਹੁਲਾਰਾ ਦੇਣ ਲਈ ਮੋਟੀਵੇਸ਼ਨਲ ਵਿਜ਼ਟ ਕੀਤੀ*
* ਅਧਿਆਪਕ ਵਿਦਿਆਰਥੀਆਂ ਨੂੰ ਰੋਜ਼ਾਨਾ ਪ੍ਰਣ ਯਾਦ ਕਰਵਾਉਣ - ਸੁਖਵਿੰਦਰ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ*
ਫਿਰੋਜ਼ਪੁਰ 9 ਦਸੰਬਰ ( )
ਮਿਸ਼ਨ 100 ਫੀਸਦੀ ਗਿਵ ਯੂਅਰ ਬੈਸਟ ਦੇ ਉਦੇਸ਼ ਅਤੇ ਇਸ ਨੂੰ ਸਕੂਲਾਂ ਵਿੱਚ ਪ੍ਰਭਾਵੀ ਢੰਗ ਨਾਲ ਚਲਾਏ ਜਾਣ ਲਈ ਹਰੇਕ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਮੈਂਟਰ ਦੀ ਭੂਮਿਕਾ ਬਹੁਤ ਹੀ ਮਹੱਤਵਪੁਰਨ ਹੈ । ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਸ਼ਨ 100% ਸਫਲ ਬਣਾਉਣ ਲਈ ਸੁਖਵਿੰਦਰ ਸਿੰਘ ਜਿਲ੍ਹਾ ਸਿਖਿਆ ਅਫਸਰ (ਐ: ਸਿ:) ਫਿਰੋਜ਼ਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੀ਼ਰਾ ਲੜਕੇ ਵਿਖੇ ਮੋਟੀਵੇਸ਼ਨਲ ਵਿਜਟ ਕੀਤਾ ਗਿਆ ਉਨ੍ਹਾਂ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਾਲਾਨਾ ਇਮਤਿਹਾਨਾਂ ਵਿੱਚ ਸਫ਼ਲ ਹੋਣ ਦੇ ਨਾਲ-ਨਾਲ ਦੇ ਚੰਗੇ ਅੰਕ ਲਿਆਉਣ ਲਈ ਵਧੀਆ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ । ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਚੇਟਕ ਲਗਾਉਣ ਲਈ ਅਧਿਆਪਕ ਹੀ ਵਧੀਆ ਮਿਸਾਲ ਹੈ ਜੋ ਕਿ ਉਸਦੇ ਸਾਹਮਣੇ ਖੁਦ ਇੱਕ ਚਾਨਣ ਮੁਨਾਰੇ ਵੱਜੋਂ ਵਿਚਰਦਾ ਹੈ।
ਸਿੱਖਿਆ ਵਿਭਾਗ ਵੱਲੋਂ ਮਿਸ਼ਨ 100% ਲਈ ਮਾਈਕ੍ਰੋ ਯੋਜਨਾਬੰਦੀ ਕੀਤੀ ਜਾ ਰਹੀ ਹੈ ਜਿਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਹਰੇਕ ਸਕੂਲ ਮੂਖੀ, ਅਧਿਆਪਕ ਅਤੇ ਸਿੱਖਿਆ ਪ੍ਰਣਾਲੀ ਦਾ ਹਰ ਕਰਮਚਾਰੀ ਅਤੇ ਸਹਿਯੋਗੀ ਪ੍ਰਣ ਕਰੇ ਕਿ ਉਹ ਆਪਣਾ 100 ਫੀਸਦੀ ਯੋਗਦਾਨ ਪਾਏਗਾ। ਇਸ ਮੌਕੇ ਉਹਨਾਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵੀ ਮਿਸ਼ਨ 100% ਸੰਬੰਧੀ ਸਵੈ ਇੱਛਾ ਨਾਲ ਸਹੁੰ ਚੁਕਾਈ। ਇਸ ਮੌਕੇ ਸੈਂਟਰ ਹੈਡ ਟੀਚਰ ਹਰਪ੍ਰੀਤ ਕੌਰ ਤੇ ਕਲਾਸ ਇੰਚਾਰਜ ਮਨਪ੍ਰੀਤ ਕੌਰ ਆਦਿ ਹਾਜਰ ਸਨ।