ਪੰਜਾਬ

ਮਿਸ਼ਨ 2024  ਨੂੰ ਲੈ ਕੇ ਕਾਂਗਰਸ ਨੇ  ਹਲਕਾ ਡੇਰਾ ਬਾਬਾ ਨਾਨਕ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਜੰਗੀ ਪੱਧਰ ਤੇ ਵਿਢੀਆਂ ਤਿਆਰੀਆਂ 

ਮਿਸ਼ਨ 2024 ਦੀਆਂ ਲੋਕ ਸਭਾ ਚੌਣਾ ਦੀਆਂ ਤਿਆਰੀਅਂ ਨੂੰ ਲੈ ਕਿ ਜਿਥੇ ਪੂਰੇ ਪੰਜਾਬ ਵਿਚ  ਕਾਂਗਰਸ ਪਾਰਟੀ ਨੇ ਜੰਗੀ ਪੱਧਰ ਤੇ ਤਿਆਰੀਆਂ ਵਿਢ ਦਿਤੀਆਂ ਹਨ ਉਥੇ ਹੀ ਹਲਕਾ ਡੇਰਾ ਬਾਬਾ ਨਾਨਕ ਵਿਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁਖ  ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਦੀ ਦੀ ਯੋਗ ਅਗਵਾਈ ਹੇਠ ਹਲਕੇ ਦੇ ਕਸਬਿਆਂ ਅਤੇ ਪਿੰਡਾਂ ਵਿਚ ਜਿਤੇਗਾ ਇੰਡਿਆ  ਸੇਵਾ ਕਰੇਗੀ ਕਾਂਗਰਸ ਦੇ ਫਲੈਕਸ ਬੋਰਡ ਲਾ ਕਿ ਕਾਂਗਰਸ ਪਾਰਟੀ ਦੇ ਹੱਕ ਵਿਚ ਧੂਆਂਧਾਰ ਪ੍ਰਚਾਰ ਕਰਨਾ ਸੁਰੂ ਕਰ ਦਿਤਾ
ਜਿਸ ਦੀ ਲੜੀ ਵੱਜੋਂ ਅੱਜ ਗਰਾਮ ਪੰਚਾਇਤ ਉਦੋਵਾਲੀ  ਕਲ੍ਹਾਂ ਵਿਖੇ ਡਾਕਟਰ ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਂਨ ਮਿਲਕ  ਪਲਾਂਟ ਗੁਰਦਾਸਪੁਰ ਦੀ ਅਗਵਾਈ ਹੇਠ ਮਿਸ਼ਨ  2024 ਤਹਿਤ ਜਿਤੇਗਾ ਇੰਡਿਆ  ਸੇਵਾ ਕਰੇਗੀ ਕਾਂਗਰਸ ਦੇ ਫਲੈਕਸ ਬੋਰਡ ਦਿਖਾਈ ਦਿਤੇ ਇਸ ਮੌਕੇ ਤੇ ਡਾਕਟਰ ਬਲਵਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੀ ਟੀਮ ਨੇ ਕਿਹਾ ਕਿ ਉਹ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਹਲਕਾ ਡੇਰਾ ਬਾਬਾ  ਨਾਨਕ ਵਿਚੋਂ ਕਾਂਗਰਸ ਪਾਰਟੀ ਨੂੰ ਇਤਹਾਸਿਕ ਲੀਡ ਦਵਾ ਕਿ ਗੁਰਦਾਸਪੁਰ ਦੀ ਲੋਕ ਸਭਾ ਸੀਟ ਕਾਂਗਰਸ ਦੀ  ਝੋਲੀ ਵਿਚ ਪਾ ਕੇ ਸੈਂਟਰ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਮੱਦਦ ਕਰਨਗੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!