ਪੰਜਾਬ

ਕਾਂਗਰਸੀ ਵਰਕਰ ਪੰਚਾਇਤੀ ,ਨਗਰ ਕੌਂਸਲ ਡੇਰਾ ਬਾਬਾ ਨਾਨਕ ਅਤੇ ਲੋਕ ਸਭਾ ਚੌਣਾਂ ਲ‌ਈ ਹੁਣ ਤੋਂ  ਹੀ ਜੁੱਟ ਜਾਣ – ਸੁਖਜਿੰਦਰ ਸਿੰਘ ਰੰਧਾਵਾ 

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਹਿੱਤਾ ਦੀ ਰਾਖੀ ਕਰਨ ਵਾਲੇ  ਤੇ ਆਪਣੇ ਵਰਕਰਾਂ ਨਾਲ ਚਟਾਨ ਦੀ ਤਰਾਂ ਖੜਨ ਵਾਲੇ ਕਾਂਗਰਸ ਪਾਰਟੀ ਦੇ ਧਾਕੜ ਆਗੂ ਸੁਖਜਿੰਦਰ ਸਿੰਘ  ਰੰਧਾਵਾ ਨੇ ਆਪਣੇ ਗ੍ਰਹਿ  ਨਿਵਾਸ ਪਿੰਡ ਧਾਰੋਵਾਲੀ  ਵਿਖੇ ਹਲਕਾ ਡੇਰਾ ਬਾਬਾ ਨਾਨਕ  ਦੇ  ਸਰਪੰਚਾ ,ਪੰਚਾ,ਅਤੇ ਕਾਂਗਰਸ ਦੇ ਸਰਗਰਮ ਵਰਕਰਾਂ  ਦੀਆਂ ਮੁਸਕਿਲਾਂ ਸੁਣ ਕਿ ਮੌਕੇ ਤੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ । 
 ਬਲਾਕ ਕਾਂਗਰਸ ਦੇ ਪ੍ਰਧਾਨਾਂ, ਜਿਲਾ ਪਰੀਸ਼ਦ ਮੈਂਬਰਾਂ, ਪੰਚਾਇਤ ਸੰਮਤੀ ਮੈਂਬਰਾਂ ਯੂਥ ਵਿੰਗ ਦੇ ਪ੍ਰਧਾਨਾਂ, ਸਰਪੰਚਾ, ਪੰਚਾ ਅਤੇ ਸਰਗਰਮ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅੱਜ ਤੋਂ ਹੀ ਨਗਰ ਕੌਸਲ ਡੇਰਾ ਬਾਬਾ ਨਾਨਕ, ਪੰਚਾਇਤੀ ਅਤੇ ਲੋਕ ਸਭਾ ਚੌਣਾ ਲ‌ਈ ਤੱਕੜੇ ਹੋ ਕਿ  ਤਿਆਰੀ ਵਿੱਢ  ਦੇਣ  ਤੇ ਪਿੰਡ‌ ਪੱਧਰ ਤੇ ਕਾਂਗਰਸ ਦੀ ਮਜਬੂਤੀ ਲ‌ਈ ਕੰਮ ਕਰਨ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ।  ‌ਇਸ ਮੌਕੇ ਤੇ ਸਵਿੰਦਰ ਸਿੰਘ ਭੰਮਰਾ ਮੈਂਬਰ  ਪੰਜਾਬ ਪ੍ਰਦੇਸ ਕਾਂਗਰਸ ,ਤੇਜਵੰਤ ਸਿੰਘ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਸੁਰਿੰਦਰ ਸਿੰਘ ਗੱਗੋਵਾਲੀ,ਬਲਕਾਰ ਸਿੰਘ ਮੈਂਬਰ ਜਿਲਾ ਪ੍ਰੀਸ਼ਦ ,ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕਫੈਡ ਗੁਰਦਾਸਪੁਰ, ਰਿੰਕੀ ਨੇਬ ਜਨਰਲ ਸੈਕਟਰੀ ਪੰਜਾਬ  ਪ੍ਰਦੇਸ ਮਹਿਲਾ ਕਾਂਗਰਸ ਹਰਪਿੰਦਰ ਸਿੰਘ ਸਰਪੰਚ ਉਦੋਵਾਲੀ,ਮੱਖਣ ਸਿੰਘ ਸਰਪੰਚ ਸਾਹਪੁਰ ਜਾਜਨ,ਹਰਿੰਦਰ ਸਿੰਘ ਸਰਪੰਚ ਡੇਰ ਗਵਾਰ,ਪਰੀਤਮ ਸਿੰਘ ਸਰਪੰਚ ਰਾਜੇਕੇ ,ਸਰਬਜੀਤ ਸਿੰਘ ਸਾਹਬੀ ਸਰਪੰਚ ਮਹਿਮਾ ਚੱਕ,ਹਰਜਿੰਦਰ ਸਿੰਘ ਸਰਪੰਚ ਧਾਰੋਵਾਲੀ,ਪਾਲ ਸਿੰਘ ਸਰਪੰਚ,ਰਾਏਮੱਲ,ਮਨਿਦਰ ਸਿੰਘ ਪੀ ਏ ਰੰਧਾਵਾ ਸਾਹਿਬ,ਅਵਤਾਰ ਸਿੰਘ ਮੋਹਲੋਵਾਲੀ,ਕਮਲਜੀਤ ਸਿੰਘ ਟੋਨੀ,ਬਿਕਰਮਜੀਤ ਸਿੰਘ ਬਿੱਕਾ,ਗੁਰਦੀਪ ਸਿੰਘ ਸਰਪੰਚ ਰਾਏਚੱਕ, ਕੁਲਵੰਤ ਸਿੰਘ ਰਾਏਚੱਕ ਸਮੇਤ ਹਲਕਾ ਡੇਰਾ ਬਾਬਾ ਨਾਨਕ  ਦੇ ਸਰਪੰਚ ,ਪੰਚ ਅਤੇ ਸਰਗਰਮ ਵਰਕਰ ਅਤੇ ਯੂਥ ਕਾਂਗਰਸ ਦੇ ਵਲੰਟੀਅਰ ਹਾਜ਼ਰ ਸਨ । 
ਭਾਰੀ ਗਿਣਤੀ ਵਿਚ ਇਕੱਤਰ ਹੋਏ ਵਰਕਰਾਂ ਨੇ  ਸੁਖਜਿੰਦਰ ਸਿੰਘ  ਰੰਧਾਵਾ ਨੂੰ ਵਿਸਵਾਸ ਦਿਵਾਇਆ ਕਿ ਉਹਨਾ ਦੀ ਯੋਗ ਅਗਵਾਈ ਹੇਠ  ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲ‌ਈ ਦਿਨ ਰਾਤ ਇਕ ਕਰ ਦੇਣਗੇ ਮੀਡੀਆ ਨੂੰ ਇਹ ਜਾਣਕਾਰੀ  ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਵਰਕਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!