ਵਿਵਾਦਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਜਿਲ੍ਹਾ ਮੈਨੇਜਰ ਨੂੰ ਮਿਲੀ ਪ੍ਰਾਇਮ ਪੋਸਟਿੰਗ,ਖ਼ਫ਼ਾ ਹੋਏ ਸਕੱਤਰ
*ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿਲ ਨੇ ਅਗਲੇ ਦਿਨ ਵੀ ਆਰ ਐਸ ਲਈ ਕਰ ਦਿੱਤਾ ਅਪਲਾਈ*
*ਬਨਦੀਪ ਸਿੰਘ ਕਾਲੇਕਾ ਦੇ ਕਾਰਜ਼ਕਾਲ ਦੌਰਾਨ ਪਟਿਆਲਾ ਜਿਲ੍ਹੇ ਵਿਚ ਹੋਇਆ ਸੀ ਫ਼ੂਡ ਘੋਟਾਲਾ*
ਪੰਜਾਬ ਸਰਕਾਰ ਵਲੋਂ ਜਿਸ ਵਿਵਾਦਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਜਿਲ੍ਹਾ ਮੈਨੇਜਰ ਨੂੰ ਸਜ਼ਾ ਦੇ ਤੋਰ ਤੇ ਹੈਡ ਕੁਆਟਰ ਤੈਨਾਤ ਗਿਆ ਸੀ , ਉਸ ਨੂੰ ਅਚਾਨਕ ਇਕ ਜਿਲ੍ਹੇ ਵਿਚ ਪ੍ਰਾਇਮ ਪੋਸਟਿੰਗ ਦੇ ਦਿੱਤੀ ਜਾਂਦੀ ਹੈ । ਜਦੋ ਇਹ ਮਾਮਲਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰ ਦੇ ਧਿਆਨ ਵਿਚ ਆਉਂਦਾ ਹੈ ਤਾਂ ਇਸ ਸਬੰਧੀ ਐਮ ਡੀ ਪਨਸਪ ਅਤੇ ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੂੰ ਪੁੱਛਦੇ ਹਨ ਕਿ ਇਸ ਜਿਲ੍ਹਾ ਮੈਨੇਜਰ ਦੀ ਪੋਸਟਿੰਗ ਆਖਿਰ ਜਿਲ੍ਹੇ ਵਿਚ ਕਿਵੇਂ ਕਰ ਦਿੱਤੀ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਇਹ ਮਾਮਲਾ ਫ਼ਤਹਿਗੜ੍ਹ ਸਾਹਿਬ ਵਿਚ ਜਿਲ੍ਹਾ ਮੈਨੇਜਰ ਦੇ ਅਹੁਦੇ ਤੇ ਤੈਨਾਤ ਬਨਦੀਪ ਸਿੰਘ ਕਾਲੇਕਾ ਨਾਲ ਜੁੜਿਆ ਹੈ । ਜਿਸ ਨੂੰ ਐਮ ਡੀ ਪਨਸਪ ਅੰਮ੍ਰਿਤ ਕੌਰ ਗਿੱਲ ਨੇ 15 ਜੁਲਾਈ 2022 ਨੂੰ ਮੁੱਖ ਦਫਤਰ ਤੋਂ ਬਦਲ ਕੇ ਫ਼ਤਹਿਗੜ੍ਹ ਸਾਹਿਬ ਵਿਖੇ ਤੈਨਾਤ ਕੀਤਾ ਹੈ , ਜਦੋ ਕੇ ਇਸ ਨੂੰ ਸਜ਼ਾ ਦੇ ਤੋਰ ਤੇ ਹੈੱਡਕੁਆਟਰ ਤੈਨਾਤ ਕੀਤਾ ਗਿਆ ਸੀ ।
ਸੂਤਰਾਂ ਦਾ ਕਹਿਣਾ ਹੈ ਕਿ ਜਿਸ ਸਮੇ ਬਨਦੀਪ ਸਿੰਘ ਕਾਲੇਕਾ ਪਟਿਆਲਾ ਵਿਖੇ ਜਿਲ੍ਹਾ ਮੈਨੇਜਰ ਦੇ ਅਹੁਦੇ ਤੇ ਤੈਨਾਤ ਸੀ । ਉਸ ਦੇ ਕਾਰਜਕਾਲ ਦੇ ਦੌਰਾਨ ਪਟਿਆਲਾ ਜਿਲ੍ਹੇ ਵਿਚ 7 ਕਰੋੜ ਦਾ ਫ਼ੂਡ ਘੋਟਾਲਾ ਹੋਇਆ ਸੀ । ਉਸ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ । ਇਹ ਘਪਲਾ ਬੰਨਦੀਪ ਸਿੰਘ ਕਾਲੇਕਾ ਦੇ ਕਾਰਜਕਾਲ ਦੌਰਾਨ ਹੋਇਆ ਸੀ । ਜਿਸ ਦੀ ਜਾਂਚ ਚੱਲ ਰਹੀ ਹੈ । ਇਸ ਲਈ ਉਸ ਨੂੰ ਪਟਿਆਲਾ ਤੋਂ ਬਦਲ ਕੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਕੀਤਾ ਗਿਆ ਸੀ ।
ਸੂਤਰਾਂ ਦਾ ਕਹਿਣਾ ਹੈ ਕਿ ਐਮ ਡੀ ਅੰਮ੍ਰਿਤ ਕੌਰ ਗਿੱਲ ਵਲੋਂ ਜਦੋ ਬਨਦੀਪ ਸਿੰਘ ਕਾਲੇਕਾ ਦੀ ਫ਼ਤਹਿਗੜ੍ਹ ਸਾਹਿਬ ਦੇ ਜਿਲ੍ਹਾ ਮੈਨੇਜਰ ਵਜੋਂ ਬਦਲੀ ਕਰ ਦਿੱਤੀ ਤਾਂ ਇਹ ਮਾਮਲਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਦੇ ਧਿਆਨ ਵਿਚ ਆਇਆ । ਉਨ੍ਹਾਂ ਨੇ ਇਸ ਨੂੰ ਲੈ ਕੇ ਐਮ ਡੀ ਨੂੰ ਪੁੱਛਿਆ ਕਿ ਇਸ ਦੇ ਆਡਰ ਕਿਵੇਂ ਜਾਰੀ ਕਰ ਦਿਤੇ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਸਕੱਤਰ ਵਲੋਂ ਐਮ ਡੀ ਵਿਚਕਾਰ ਆਹਮਣੇ ਸਾਹਮਣੇ ਕੋਈ ਤਕਰਾਰ ਨਹੀਂ ਹੋਇਆ ਹੈ ਓਹਨਾ ਤੇ ਫੋਨ ਤੇ ਐਮ ਡੀ ਨੂੰ ਪੁੱਛਿਆ ਹੈ ਕਿ ਇਸ ਜਿਲ੍ਹਾ ਮੈਨੇਜਰ ਨੂੰ ਕਿਵੇਂ ਤੈਨਾਤ ਕਰ ਦਿੱਤਾ । ਅਸਲ ਵਿਚ ਸਕੱਤਰ ਤੇ ਐਮ ਡੀ ਦੇ ਟਕਰਾਅ ਦਾ ਵੱਡਾ ਕਾਰਨ ਬਨਦੀਪ ਸਿੰਘ ਹੈ । ਜਿਸ ਤੋਂ ਬਾਅਦ ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿਲ ਨੇ ਅਗਲੇ ਦਿਨ ਵੀ ਆਰ ਐਸ ਲਈ ਅਪਲਾਈ ਕਰ ਦਿੱਤਾ ਹੈ ।