ਪੰਜਾਬ

ਤਿੰਨ ਭਾਜਪਾ ਲੀਡਰਾਂ ਦੇ ਦਰਾਂ ਅੱਗੇ ਧਰਨੇ ਅਤੇ ਪੰਜਾਬ ਟੌਲ ਫ੍ਰੀ ਕਰਨ ਦਾ ਐਲਾਨ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਕੋਠੀ ਅੱਗੇ ਪੰਜਕੋਸੀ ਵਿਖੇ ਉਸ ਦੀ ਰਹਾਇਸ਼ ਨੂੰ ਘੇਰਿਆ ਗਿਆ

ਅਬੋਹਰ ,17 ਫਰਵਰੀ  ;  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਜਿਲਾ ਫਾਜਲਿਕਾ ,ਬਠਿੰਡਾ , ਮੁਕਤਸਰ ਸਾਹਿਬ, ਅਤੇ  ਫ਼ਰੀਦਕੋਟ ਵੱਲੋਂ ਤਿੰਨ ਭਾਜਪਾ ਲੀਡਰਾਂ ਦੇ ਦਰਾਂ ਅੱਗੇ ਧਰਨੇ ਅਤੇ ਪੰਜਾਬ ਟੌਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਉਸ ਦੇ ਜੱਦੀ ਪਿੰਡ ਪੰਜਕੋਸੀ ਵਿਖੇ ਘਰ ਦਾ ਘਿਰਾਓ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੱਕ ਜਾਰੀ ਰਹੇਗਾ।   ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹੱਕਾਂ ਲਈ ਲੜਨ  ਦਾ ਜਮਹੂਰੀ ਹੱਕ ਕੁਚਲਣ, ਉਹਨਾਂ ਤੇ ਅਥਰੂ ਗੈਸ ਸੁੱਟਣ ਅਤੇ ਗੋਲੀਆਂ ਮਾਰ ਕੇ ਜਬਰ ਕਰਨ ਵਿਰੁੱਧ ਅਤੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਅੱਜ ਦੇ ਇਕੱਠ ਕੀਤਾ ਗਿਆ।

ਇਕੱਠ  ਸੰਬੋਧਨ ਕਰਦਿਆਂ  ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ , ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ, ਜ਼ਿਲ੍ਹਾ ਮੁਕਤਸਰ ਸਾਹਿਬ ਦੇ ਹਰਬੰਸ ਸਿੰਘ ਕੋਟਲੀ,  ਅਤੇ ਜ਼ਿਲ੍ਹਾ ਬਠਿੰਡਾ ਦੀ ਔਰਤ ਵਿੰਗ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ.    ਜ਼ਿਲ੍ਹਾ ਪ੍ਰਧਾਨ ਮੁਕਤਸਰ,ਬਿੱਟੂ ਮੱਲਣ, ਜਗਸੀਰ ਝੂਬਾ ਜ਼ਿਲ੍ਹਾ ਆਗੂ, ਕੁਲਵੰਤ ਸ਼ਰਮਾ ਬਲਾਕ ਪ੍ਰਧਾਨ, ਹਰਪ੍ਰੀਤ ਕੌਰ ਮਹਿਲਾ ਆਗੂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਹੁਕਮਾਂ ਤਹਿਤ ਹਰਿਆਣਾ ਦੀ ਖਟਰ ਹਕੂਮਤ ਵਾਲੀ ਭਾਜਪਾ ਸਰਕਾਰ ਵੱਲੋਂ 13 ਫਰਵਰੀ ਨੂੰ ਆਪਣੀਆਂ ਹੱਕੀ ਕਿਸਾਨੀ ਮੰਗਾਂ ( ਜਿੰਨਾ ਵਿੱਚ ਕੁਝ ਮੰਗਾਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਕੇਂਦਰ ਦੀ ਹਕੂਮਤ ਨੇ ਲਿਖਤੀ ਤੌਰ ਤੇ ਵੀ ਮੰਨੀਆਂ ਹੋਈਆਂ ਹਨ।

ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਹੱਲੇ ਵਾਂਗ ਦੁਸ਼ਮਣ ਸਮਝਦਿਆਂ ਹੋਇਆਂ ਰਸਤੇ ਵਿੱਚ ਵੱਡੇ ਵੱਡੇ ਕਿੱਲ ਗੱਡ ਦਿੱਤੇ ਗਏ, ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ ਤੇ ਸੜਕਾਂ ਦੇ ਵੱਡੀਆਂ ਵੱਡੀਆਂ ਖਾਲੀਆਂ ਪੁੱਟ ਦਿੱਤੀਆਂ ਗਈਆਂ, ਡਰੋਨਾਂ ਰਾਹੀਂ ਅਥਰੂ ਗੈਸ ਸੁੱਟੇ ਗਏ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਅਨੇਕਾਂ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਜੋ ਅੱਜ ਤੱਕ ਜਾਰੀ ਹੈ।

 

ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਦੇ ਇਸ ਕਿਸਾਨ ਵਿਰੋਧੀ ਜਾਬਰ ਹੱਲੇ ਅਤੇ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਜੋ ਕਿ ਕੌਮੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਸਾਂਝੀਆਂ ਹਨ ਮਨਾਉਣ ਤੱਕ ਉਹਨਾਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨਾਲ ਤਾਲਮੇਲਮੇਂ ਸੰਘਰਸ਼ ਜਾਰੀ ਰਹਿਣਗੇ।

ਉਹਨਾਂ ਕਿਹਾ ਕਿ ਸੰਘਰਸ਼ ਨੂੰ ਫੁੱਟ ਪਾਊ ਤਾਕਤਾਂ, ਧਾਰਮਿਕ ਫਿਰਕਾਪ੍ਰਸਤ ਤਾਕਤਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ  ਬਾਹਰ ਕੱਢੋ , ਸਾਰੀਆਂ ਫਸਲਾਂ ਦੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!