ਪੰਜਾਬ
ਕੇਂਦਰ ਤੇ ਕਿਸਾਨਾਂ ‘ਚ ਹੋਈ ਸਹਿਮਤੀ, ਕੱਲ ਹੋਵੇਗਾ ਕਿਸਾਨਾਂ ਦੀ ਘਰ ਵਾਪਸੀ ਤੇ ਫੈਸਲਾ,ਫਿਲਹਾਲ ਅੰਦੋਲਨ ਚਲਦਾ ਰਹੇਗਾ
ਕੇਦਰ ਸਰਕਾਰ ਤੇ ਕਿਸਾਨਾਂ ਵਿਚ ਸਹਿਮਤੀ ਹੋ ਗਈ ਹੈ ਜਿਸ ਦੇ ਚਲਦੇ ਕੱਲ੍ਹ ਕਿਸਾਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਭੇਜੇ ਗਏ ਪ੍ਰਸਤਾਵ ਤੇ ਕਿਸਾਨ ਮੋਰਚੇ ਨੇ ਸਹਿਮਤੀ ਦੇ ਦਿੱਤੀ ਹੈ ਜਿਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਸਰਕਾਰ ਵਲੋਂ ਅਧਿਕਾਰਕ ਤੋਰ ਤੇ ਕੱਲ੍ਹ ਪ੍ਰਸਤਾਵ ਆਏਗਾ ਕੱਲ੍ਹ ਫਿਰ ਕਿਸਾਨ ਮੋਰਚੇ ਦੀ ਬੈਠਕ ਰਾਖੀ ਗਈ ਹੈ ਜਿਸ ਵਿਚ ਫੈਸਲਾ ਲਿਆ ਜਾਵੇਗਾ ਅੱਜ ਕਿਸਾਨਾਂ ਦੀ 5 ਮੈਂਬਰੀ ਕਮੇਟੀ ਦੀ ਬੈਠਕ ਦਿੱਲੀ ਵਿਚ ਹੋਈ ਹੈ ਅੱਜ ਕੇਦਰ ਸਰਕਾਰ ਵਲੋਂ ਸੋਧਿਆ ਡ੍ਰਾਫ਼੍ਟ ਕਿਸਾਨਾਂ ਕੋਲ ਆਇਆ ਹੈ ਜਿਸ ਤੇ ਕਿਸਾਨਾਂ ਨੇ ਸਹਿਮਤੀ ਦੇ ਦਿੱਤੀ ਹੈ ਕਿਸਾਨਾਂ ਮੋਰਚੇ ਦੀ ਬੈਠਕ ਵਿਚ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਸਾਰਿਆਂ ਨੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਅਗਰ ਆਪਣਾ ਅਧਿਕਾਰਕ ਪ੍ਰਸਤਾਵ ਭੇਜ ਦਿੰਦੀ ਹੈ ਤਾ ਕੱਲ੍ਹ ਇਸ ਤੇ ਫੈਸਲਾ ਲਿਆ ਜਾਵੇਗਾ ਫਿਲਹਾਲ ਅੰਦੋਲਨ ਚਲਦਾ ਰਹੇਗਾ