ਪੰਜਾਬ
ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਤੋਂ ਹਟਾਉਣ ਲਈ ਮੁਹਿੰਮ ਹੋਈ ਤੇਜ ,ਦਲਿਤ ਨੂੰ ਮੰਤਰੀ ਬਣਾਉਣ ਦੀ ਉੱਠੀ ਮੰਗ
ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਤੋਂ ਹਟਾਉਣ ਲਈ ਮੁਹਿੰਮ ਹੋਈ ਤੇਜ ,ਦਲਿਤ ਨੂੰ ਮੰਤਰੀ ਬਣਾਉਣ ਦੀ ਉੱਠੀ ਮੰਗ
ਰਾਣਾ ਗੁਰਜੀਤ ਨੂੰ ਪੰਜਾਬ ਮੰਤਰੀ ਮੰਡਲ ਤੋਂ ਹਟਾਉਣ ਲਈ ਕਾਂਗਰਸ ਦੇ ਕੁੱਝ ਵਿਧਾਇਕਾਂ ਵਲੋਂ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕੁੱਝ ਵਿਧਾਇਕਾਂ ਵਲੋਂ ਕਿਸੇ ਦਲਿਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। ਸੂਤਰਾਂ ਦਾ ਕਹਿਣਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿੰਦਰ ਸਿੰਘ ਕੇ ਪੀ, ਨਵਤੇਜ ਸਿੰਘ ਚੀਮਾ ,ਬਲਵਿੰਦਰ ਸਿੰਘ ਧਾਲੀਵਾਲ ,ਬਾਵਾ ਹੈਨਰੀ ,ਡਾ ਰਾਜ ਕੁਮਾਰ ਚੱਬੇਵਾਲ, ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਦੋਆਬਾ ਦੇ ਲੀਡਰਾਂ ਨੇ ਕਿਹਾ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਤੇ ਦੋਆਬੇ ਦੇ ਲੀਡਰਾਂ ਵਿੱਚ ਰੋਸ਼ ਹੈ।ਰਾਣਾ ਨੂੰ 2018 ਵਿੱਚ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦੋਆਬੇ ਵਿੱਚ 38 ਫੀਸਦੀ ਦਲਿਤ ਹਨ। ਇਸ ਲਈ ਕਿਸੇ ਦਲਿਤ ਨੇਤਾ ਨੂੰ ਮੰਤਰੀ ਬਣਾਇਆ ਜਾਵੇ।