ਪੰਜਾਬ

ਪੰਜਾਬ ਦੀ ਖ਼ੁਸ਼ਹਾਲੀ ਲਈ ਸ੍ਰੀ ਰਾਮ ਤੀਰਥ ਧਾਮ ਹੋਏ ਨਤਮਸਤਕ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ

-ਭਗਵਾਨ ਵਾਲਮੀਕਿ ਜੀ ਗਿਆਨ ਦੇ ਅਥਾਹ ਗਿਆਤਾ:  ਮੁਨੀਸ਼ ਸਿਸੋਦੀਆ

-ਪੰਜਾਬ ਦੌਰੇ ‘ਤੇ ਆਏ ਸਿਸੋਦੀਆ ਦਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਹੋਰ ਆਗੂਆਂ ਨੇ ਕੀਤਾ ਸਵਾਗਤ

ਸ੍ਰੀ ਅੰਮ੍ਰਿਤਸਰ, 16 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਪੰਜਾਬ ਦੌਰੇ ਦੌਰਾਨ ਅੱਜ ਸ੍ਰਿਸ਼ਟੀਕਰਤਾ ਅਤੇ ਪਵਿੱਤਰ ਰਮਾਇਣ ਦੇ ਰਚਨਹਾਰ ਭਗਵਾਨ ਵਾਲਮੀਕਿ ਜੀ ਦੇ ਅਸਥਾਨ ਸ੍ਰੀ ਰਾਮ ਤੀਰਥ ਧਾਮ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਭਗਵਾਨ ਵਾਲਮੀਕੀ ਜੀ ਦਾ ਅਸ਼ੀਰਵਾਦ ਲਿਆ।
ਸ਼ਨੀਵਾਰ ਸਵੇਰੇ ਮੁਨੀਸ਼ ਸਿਸੋਦੀਆ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ ਸਨ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਾਬਕਾ ਡੀ.ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਸੂਬਾ ਸੰਯੁਕਤ ਸਕੱਤਰ ਅਸ਼ੋਕ ਤਲਵਾੜ, ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਜੀਵਨਜੋਤ ਕੌਰ ਅਤੇ ਹੋਰ ਸਥਾਨਕ ਆਗੂਆਂ ਨਾਲ ਮੁਨੀਸ਼ ਸਿਸੋਦੀਆ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਸਵਾਗਤ ਕੀਤਾ, ਜਿੱਥੋਂ ਉਹ ਰਾਮ ਤੀਰਥ ਧਾਮ ਵਿਖੇ ਪੁੱਜੇ।
ਰਾਮ ਤੀਰਥ ਧਾਮ ਪਹੁੰਚ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ,  ਸੁੱਖ- ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ, ”ਭਗਵਾਨ ਵਾਲਮੀਕਿ ਜੀ ਗਿਆਨ ਦੇ ਅਥਾਹ ਗਿਆਤਾ ਸਨ, ਜਿਨ੍ਹਾਂ ਤ੍ਰੇਤਾ ਦੇ ਅਵਤਾਰ ਰਾਮ ਚੰਦਰ ਜੀ ਦੇ ਜੀਵਨ ਅਤੇ ਇਤਿਹਾਸ ਨੂੰ ਕਲਮਬੰਧ ਕੀਤਾ ਹੈ। ਉਨ੍ਹਾਂ ਇਸ ਪਵਿੱਤਰ ਅਸਥਾਨ ‘ਤੇ ਆ ਕੇ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ ਹੈ।”
ਇਸ ਮੌਕੇ ਘੱਟਗਿਣਤੀ ਵਿੰਗ ਦੇ ਸੂਬਾ ਪ੍ਰਧਾਨ ਪਦਮ ਐਂਟੋਨੀ, ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਸੂਬਾ ਸੰਯੁਕਤ ਸਕੱਤਰ  ਬਲਜੀਤ ਸਿੰਘ ਖਹਿਰਾ, ਇੰਚਾਰਜ ਲੋਕ ਸਭਾ ਹਲਕਾ ਅੰਮ੍ਰਿਤਸਰ ਇਕਬਾਲ ਸਿੰਘ ਭੁੱਲਰ, ਸੰਯੁਕਤ ਸਕੱਤਰ ਐਕਸ ਸਰਵਿਸਮੈਨ ਵਿੰਗ ਰਾਕੇਸ਼ ਕੁਮਾਰ ਸਾਬਕਾ ਏ.ਡੀ.ਸੀ, ਜ਼ਿਲ੍ਹਾ ਸਕੱਤਰ ਪ੍ਰਭਬੀਰ ਬਰਾੜ, ਡਾ. ਇੰਦਰਪਾਲ, ਓਮ ਪ੍ਰਕਾਸ਼ ਗੱਬਰ, ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਮਨਦੀਪ ਸਿੰਘ ਮੋਂਗਾ, ਦਲਬੀਰ ਸਿੰਘ ਟੋਂਗ, ਸੁਰਜੀਤ ਸਿੰਘ ਕੰਗ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!