ਪੰਜਾਬ
ਡਾਕਟਰ ਨਰੇਸ ਕੋਛਰ ਬਣੇ ਸੰਯੁਕਤ ਨਿਰਦੇਸਕ ਪਸੂ ਪਾਲਣ ਵਿਭਾਗ ਪੰਜਾਬ — ਮਹਾਜ਼ਨ
ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਰਦੇਸਾਂ ਤੇ ਅਤੇ ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫਾਰਸਾਂ ਤੇ ਪਸੂ ਪਾਲਣ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ ਹੁੱਕਮ ਪਿੱਠ ਅੰਕਣ ਨੰਬਰ 1 /69 /2020 -ਪ ਪ (1) 5158 ਮਿਤੀ 10 -8 -2021 ਦੇ ਅਨੁਸਾਰ ਡਾਕਟਰ ਨਰੇਸ ਕੋਛਰ ਨੂੰ ਪਸੂ ਪਾਲਣ ਵਿਭਾਗ ਦਾ ਸੰਯੁਕਤ ਨਿਰਦੇਸਕ ਨਿਯੁਕਤ ਕੀਤਾ ਹੈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਕਿਸ਼ਨ ਚੰਦਰ ਜਸਵਿੰਦਰ ਬੜੀ ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ ਨੇ ਡਾਕਟਰ ਕੋਛਰ ਦੀ ਸੰਯੁਕਤ ਨਿਰਦੇਸਕ ਵੱਜੋ ਕੀਤੀ ਗਈ ਚੌਣ ਲਈ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਸੁਰਿੰਦਰ ਕੋਰ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ ਡਾਕਟਰ ਹਰਬਿੰਦਰ ਸਿੰਘ ਕਾਹਲੋ ਦਾ ਹਾਰਦਿਕ ਧੰਨਵਾਦ ਕੀਤਾ ਜਿਹਨਾਂ ਨੇ ਮੁੱਖ ਦਫ਼ਤਰ ਵਿਚ 100 % ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਕੇ ਪਸੂ ਪਾਲਣ ਵਿਭਾਗ ਦੇ ਕੰਮ ਵਿਚ ਤੇਜੀ ਲਿਆਂਦੀ ਹੈ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਨੇ ਦਿਤੀ