ਡਾ ਸੁਰਿੰਦਰ ਕੁਮਾਰ ਦਵੇਸ਼ਵਰ ਵਲੋਂ ਡਾ ਸਰਬਜੀਤ ਕੌਰ ਸੋਹਲ ਦੀਆਂ 2 ਪੁਸਤਕਾਂ ਰਿਲੀਜ
ਡਾ ਸੁਰਿੰਦਰ ਕੁਮਾਰ ਦਵੇਸ਼ਵਰ ਪੂਰਵ ਪ੍ਰੋਫੈਸਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਨੇ ਚੰਡੀਗੜ੍ਹ ਪ੍ਰੈਸ ਕਲੱਬ ਚ ਡਾ ਸਰਬਜੀਤ ਕੌਰ ਸੋਹਲ ਦੀਆਂ 2 ਪੁਸਤਕਾਂ “ਮੈਨੂੰ ਬੰਦਾ ਪਸੰਦ” ਹੈ ਅਤੇ “ਦਾ ਬਲੀਡਿੰਗ ਵੁਮੈਨ ” ਰਿਲੀਜ ਕੀਤੀਆਂ ਗਈਆਂ । ਇਸ ਮੌਕੇ ਤੇ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ
ਸਰਬਜੀਤ ਕੌਰ ਸੋਹਲ ਸੰਵੇਦਨਸ਼ੀਲ ਹੋਣ ਦੇ ਨਾਲ ਨਾਲ ਅਜਿਹੀ ਤਿਖ ਤੇ ਤੇਜ ਦ੍ਰਿਸ਼ਟੀ ਵੀ ਰੱਖਦੀ ਹੈ ਜਿਹੜੀ ਮਨੁੱਖੀ ਮਨ ਅਤੇ ਉਸਦੇ ਵਿਹਾਰ ਦੇ ਆੰਤਰਿਕ ਤੇ ਅਣਦਿਸਦੇ ਦਬਾਅ , ਦਵੰਧ ਤੇ ਡਰ ਤੱਕ ਰਸਾਈ ਕਰਦੀ ਹੋਈ ਉਸ ਨੂੰ ਕਥਾ ਦੇ ਕਲਾਤਮਿਕ ਬਿੰਬਾਂ ਰਾਹੀ ਸੰਚਾਰਿਤ ਕਰਨ ਦੇ ਸਮਰੱਥ ਹੈ
ਉਸ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਅਜਿਹੇ ਸੰਚਾਰ ਵਿੱਚ ਭਾਸ਼ਾ ਉਸ ਲਈ ਨਾ ਤਾਂ ਕੋਈ ਬੰਧਨ ਹੈ। ਅਤੇ ਨਾ ਹੀ ਕੋਈ ਵਰਜਣਾ । ਸਾਡੇ ਪਿਤਰੀ ਸੱਤਾ ਵਾਲੇ ਸਮਾਜ ਸੱਭਿਆਚਾਰ ਵਿੱਚ ਜੈਂਡਰ ਦੀ ਵੰਡ, ਬਖਰੇਵੇਂ ਅਤੇ ਵਿਤਕਰੇ ਦੀ ਵਿਰੋਧ ਜੁਟੀ ਪ੍ਰਣਾਲੀ ਪ੍ਰਚਲਤ ਹੈ ।ਇਸ ਪ੍ਰਣਾਲੀ ਵਿੱਚ ਔਰਤ ਤੇ ਪੁਰਸ਼ ਦੀ ਭਾਸ਼ਾ ਵਿੱਚ ਵੀ ਅੰਤਰ ਹੈ । ਮਨ , ਜਿਸਮ ਤੇ ਜਿਨਸੀ ਰਿਸ਼ਤਿਆਂ ਦਾ ਆਪਣਾ ਇੱਕ ਸੱਚ ਹੈ । ਇਹ ਸੱਚ ਨੂੰ ਖੁੱਲੇ ਤੌਰ ਤੇ ਬਿਆਨ ਕਰਨ ਲਈ ਪੁਰਸ਼ ਉੱਤੇ ਕੋਈ ਭਾਸ਼ਾਈ ਪਾਬੰਦੀ ਨਹੀਂ ਹੈ ਪ੍ਰੰਤੂ ਔਰਤ ਉੱਤੇ ਸ਼ਰਮ ਹਿਆ ਦੀ ਆੜ ਵਿੱਚ ਰੋਕਾ ਟੋਕਾ ਹਨ। ਜਿਸਮ ਤੇ ਜਿਨਸ ਬਾਰੇ ਬਹੁਤਾ ਕੁਝ ਉਸਦੇ ਅੰਦਰ ਹੀ ਦਫਨ ਰਹਿੰਦਾ ਹੈ ਜਿਹੜਾ ਮਾਨਸਿਕ ਗੁੰਜਲਾਂ ਜਾਂ ਮਨੋ ਵਿਕਾਰ ਦੇ ਰੂਪ ਵਿੱਚ ਉਸਨੂੰ ਪੀੜਿਤ ਕਰਦਾ ਹੈ । ਆਪਣੇ ਅੰਦਰਲੀਆਂ ਇਛਾਵਾਂ ਅਤੇ ਜਿਨਸੀ ਲੋੜਾਂ ਬਾਰੇ ਤਾਂ ਉਹ ਆਪਣੇ ਪ੍ਰਤੀ ਤੱਕ ਕੋਲ ਵੀ ਨਹੀਂ ਖੁੱਲ ਸਕਦੀ । ਅਜਿਹਾ ਕਹਿਣ ਦਾ ਕਰਨ ਵਾਲੀ ਔਰਤ ਨੂੰ ਲੁੱਚੀ ਜਾਂ ਲਫੰਗੀ ਤਾਂ ਕਹਿ ਕੇ ਨਿੰਦਿਆ ਜਾਂਦਾ ਹੈ । ਔਰਤ ਨੂੰ ਪੀੜਤ ਤੇ ਦਾਬੇ ਵਿੱਚ ਰੱਖਣ ਦੀ ਅਜਿਹੀ ਭਾਸ਼ਈ ਸ਼ਾਜਿਸ਼ ਮਰਦ ਪ੍ਰਧਾਨ ਤੇ ਪੈਤਰਿਕ ਸਮਾਜਾਂ ਵਿੱਚ ਅਜੇ ਵੀ ਪ੍ਰਚਲਤ ਹੈ ।
ਡਾ ਸਰਬਜੀਤ ਕੌਰ ਸੋਹਲ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸਨੇ ਅਜਿਹੀਆਂ ਭਾਸ਼ਾਈ ਰੋਕਾਂ ਤੇ ਬੰਦਿਸ਼ਾਂ ਨੂੰ ਬਹੁਤ ਦਲੇਰੀ ਤੇ ਬੇਵਾਕੀ ਨਾਲ ਉਲੰਘਦਿਆਂ ਇਹ ਦਰਸਾਇਆ ਹੈ ਕਿ ਜੇ ਮਰਦ ਆਪਣੇ ਭਾਵਾਂ, ਅਕਾਂਕਛਾਵਾਂ ਦਾ ਸੰਚਾਰ ਭਾਸ਼ਾ ਦੇ ਖੁੱਲੇ ਮੁਹਾਵਰੇ ਵਿੱਚ ਕਰ ਸਕਦਾ ਹੈ ਤਾਂ ਔਰਤ ਅਜਿਹਾ ਕਿਉਂ ਨਹੀਂ ਕਰ ਸਕਦੀ। ਪੰਜਾਬੀ ਨਾਰੀਵਾਦੀ ਚਿੰਤਨ ਵਿੱਚ ਸਰਬਜੀਤ ਕੌਰ ਸੋਹਲ ਨੇ ਨਾਰੀ ਦੀ ਮਰਿਆਦਾ ਮਰਦ ਸਮਾਨ ਹੋਂਦ ਤੇ ਹੱਕਾਂ ਦਾ ਇੱਕ ਨਵਾਂ ਪਸਾਰ ਜੋੜਿਆ ਹੈ । ਲੇਖਣੀ ਵਿੱਚ ਮਰਦ ਤੇ ਔਰਤ ਵਿਚਕਾਰ ਬੁਖਰੇਵੇ ਨੂੰ ਤੰਜ ਕੇ ਦੋਹਾਂ ਨੂੰ ਸਮਾਨ ਧਰਾਤਲ ਤੇ ਖੜਾ ਕੀਤਾ ਗਿਆ ਹੈ। ਇਸ ਮੌਕੇ ਤੇ ਡਾ ਰਾਜਿੰਦਰ ਸਿੰਘ ਸੋਹਲ, ਡਾ ਕਮਲੇਸ਼ ਕਮਲ ਤੇ ਡਾ ਹਰਪ੍ਰੀਤ ਕੌਰ ਵੀ ਮੌਜੂਦ ਸਨ ।