ਪੰਜਾਬ
* ਸ਼ਰਾਬ ਨੀਤੀ ਨੂੰ ਲੈ ਕੇ ED ਵਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਪੁੱਛ ਗਿੱਛ*
*ACS ਕੇ ਏ.ਪੀ. ਸਿਨਹਾ , ਐਕਸਾਇਜ਼ ਕਮਿਸ਼ਨਰ ਵਰੂਣ ਰੂਜਮ ਤੇ ਨਰੇਸ਼ ਦੂਬੇ ਤੋਂ ਪੁੱਛਗਿੱਛ*
ਸ਼ਰਾਬ ਨੀਤੀ ਨੂੰ ਲੈ ਕੇ ED ਵਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਪੁੱਛ ਗਿੱਛ ਕੀਤੀ ਗਈ ਹੈ । ਦਿੱਲੀ ਦੇ ਸੇਕ ਹੁਣ ਪੰਜਾਬ ਤੇ ਵੀ ਨਜ਼ਰ ਆ ਰਿਹਾ ਹੈ । ED ਨੇ ਪੰਜਾਬ ਦੇ ਆਈ ਏ ਐਸ ਅਧਿਕਾਰੀ ਤੇ ਅਤਿਰਿਕਤ ਮੁੱਖ ਸਕੱਤਰ ਕੇ ਏ.ਪੀ. ਸਿਨਹਾ , ਐਕਸਾਇਜ਼ ਵਿਭਾਗ ਦੇ ਕਮਿਸ਼ਨਰ ਵਰੂਣ ਰੂਜਮ ,ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਨੂੰ ਦਿੱਲੀ ਬੁਲਾ ਕੇ ਪੁੱਛਗਿੱਛ ਕੀਤੀ ਗਈ ਹੈ ।ਇਹਨਾਂ ਅਧਿਕਾਰੀਆਂ ਨੂੰ ਸ਼ਰਾਬ ਪਾਲਿਸੀ ਨੂੰ ਲੈ ਕੇ ਸਵਾਲ ਪੁੱਛੇ ਗਏ । ਈ ਡੀ ਵਲੋਂ ਪਿਛਲੇ ਦਿਨੀ ਐਕਸਾਇਜ਼ ਵਿਭਾਗ ਦੇ ਕਮਿਸ਼ਨਰ ਵਰੂਣ ਰੂਜਮ ,ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਛਾਪੇਮਾਰੀ ਕੀਤੀ ਗਈ ਸੀ । ਈ ਡੀ ਆਪਣੇ ਨਾਲ ਸ਼ਰਾਬ ਨੀਤੀ ਨਾਲ ਜੁੜੇ ਦਸਤਾਵੇਜ ਵੀ ਲੈ ਗਈ ਸੀ । ਸੂਤਰਾਂ ਦਾ ਕਹਿਣਾ ਹੈ ਕਿ ਲਗਭਗ 2 ਘੰਟੇ ਇਹਨਾਂ ਤੋਂ ਪੁੱਛ ਗਿੱਛ ਕੀਤੀ ਗਈ ਹੈ ।