ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਤੋਂ ਬਾਹਰ ਵਿਭਾਗ ਵਿੱਚ ਡੈਪੂਟੇਸ਼ਨ ਤੇ ਬੈਠੇ ਅਧਿਆਪਕਾਂ ਤੇ ਗਿਰੇਗੀ ਗਾਜ
ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨੇ ਮੰਗੀ ਰਿਪੋਰਟ
ਵੱਖ ਵੱਖ ਵਿਭਾਗਾਂ ਵਿੱਚ ਕੰਟਰੈਕਟ ਤੇ ਲੰਮੇ ਸਮੇਂ ਤੋਂ ਬੈਠੇ ਅਧਿਆਪਕਾਂ ਤੇ ਹੁਣ ਸਿੱਖਿਆ ਵਿਭਾਗ ਨੇ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਉਨ੍ਹਾਂ ਅਧਿਆਪਕਾਂ ਦੀ ਲੇਖ ਭਾਗ ਨੂੰ ਭੇਜੀ ਜਾਵੇ। ਅਜੋਕੇ ਅਧਿਆਪਕ ਦਾ ਕੰਮ ਕਰਨ ਦੀ ਥਾਂ ਦੂਜੇ ਦੇ ਭਾਗਾਂ ਵਿੱਚ ਡੈਪੂਟੇਸ਼ਨ ਤੇ ਸੇਵਾਵਾਂ ਨਿਭਾਅ ਰਹੇ ਹਨ ਸਿੱਖਿਆ ਮੰਤਰੀ ਨੇ ਇਸ ਸਖ਼ਤੀ ਕਰਦੇ ਹੋਏ ਕਿਹਾ ਕਿ ਇਹ ਵੀ ਜਾਣਕਾਰੀ ਦਿੱਤੀ ਜਾਏ ਅਧਿਆਪਕ ਕਿੰਨੇ ਸਮੇ ਤੋ ਬੱਚਿਆਂ ਨੂੰ ਪੜ੍ਹਾਉਣ ਦੀ ਜਗ੍ਹਾ ਕਿਸੇ ਹੋਰ ਵਿਭਾਗ ਵਿਚ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਅਧਿਆਪਕ ਦਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ ਪਰ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਧਿਆਪਕ ਲੰਮੇ ਸਮੇਂ ਤੋਂ ਹੋਰ ਵਿਭਾਗਾਂ ਵਿਚ ਸੇਵਾ ਨਿਭਾਅ ਰਹੇ ਹਨ ਇਸ ਲਈ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਲਿਸਟ ਸਕੂਲ ਮੁਖੀਆਂ ਤੋਂ ਮੰਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਡੈਪੂਟੇਸ਼ਨ ਦਾ ਇੱਕ ਸਮਾਂ ਹੁੰਦਾ ਹੈ ਇਹ ਨਹੀ ਕੇ ਜਿਨ੍ਹਾਂ ਸਮਾਂ ਮਰਜ਼ੀ ਅਧਿਆਪਕ ਕਿਸੇ ਹੋਰ ਦੀ ਭਾਲ ਵਿਚ ਡੈਪੂਟੇਸ਼ਨ ਤੇ ਕੰਮ ਕਰੇ। ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜੋ ਡੈਪੂਟੇਸ਼ਨ ਕਰੇ ਜਾ ਰਹੇ ਹਨ ਉਨ੍ਹਾਂ ਦਾ ਸਮਾਂ ਦੋ ਸਾਲ ਨਿਸ਼ਚਿਤ ਕੀਤਾ ਗਿਆ ਹੈ ਕੀਤਾ ਦੋ ਸਾਲ ਤੋ ਬਾਅਦ ਅਧਿਆਪਕਾਂ ਨੂੰ ਡੈਪੂਟੇਸ਼ਨ ਤੇ ਰਹਿਣ ਨਹੀਂ ਦਿੱਤਾ ਜਾਵੇਗਾ ।