ਪੰਜਾਬ

ਬਲਰਾਜ ਸਿੰਘ ਦਾਊਂ ਨੂੰ ਮੁੜ ਦਰਜਾ-4 ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

 ਪੰਜਾਬ  ਸਰਕਾਰ ਵਿਰੁੱਧ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮੁੜ ਸੰਗਠਿਤ ਹੁੰਦਿਆਂ ਪੰਜਾਬ ਸਿਵਲ ਸਕੱਤਰੇਤ ਦਰਜਾ-4 ਕਰਮਚਾਰੀ ਯੂਨੀਅਨ ਦੀ ਮਿਤੀ 15.07.2021 ਨੂੰ ਸਰਵਸੰਮਤੀ ਨਾਲ ਚੋਣ ਕੀਤੀ ਗਈ।  ਇਸ ਤਹਿਤ .ਬਲਰਾਜ ਸਿੰਘ ਦਾਊਂ ਨੂੰ ਮੁੜ ਦਰਜਾ-4 ਕਰਮਚਾਰੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।  ਜਨਰਲ ਸਕੱਤਰ ਦੀ ਜਿੰਮੇਵਾਰੀ ਸ਼੍ਰੀ ਰਾਕੇਸ਼ ਕੁਮਾਰ ਨੂੰ ਦਿੱਤੀ ਗਈ।  ਇਸ ਤੋਂ ਇਲਾਵਾ ਪ੍ਰਤਾਪ ਸਿੰਘ ਨੂੰ ਚੋਅਰਮੈਨ, ਜਗਤਾਰ ਸਿੰਘ ਉੱਪ ਪ੍ਰਧਾਨ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਅੰਮ੍ਰਿਤਾ ਰਾਣੀ ਪ੍ਰਧਾਨ ਮਹਿਲਾ ਵਿੰਗ, ਬਚਿੱਤਰ ਸਿੰਘ ਦਫਤਰ ਸਕੱਤਰ, ਰਾਜੇਸ਼ ਕੁਮਾਰ ਕੈਸ਼ੀਅਰ, ਬਲਵਿੰਦਰ ਸਿੰਘ ਮੁੱਖ ਸਲਾਹਕਾਰ, ਮੋਤੀ ਲਾਲ ਸਲਾਹਕਾਰ, ਦਰਸ਼ਨ ਸਿੰਘ ਸਟੇਜ ਸਕੱਤਰ, ਸੁਮਨ ਸਿੰਘ ਪ੍ਰੇੱਸ ਸਕੱਤਰ, ਧਰਮਿੰਦਰ ਤਾਲਮੇਲ ਸਕੱਤਰ ਅਤੇ ਟੀਕਾ ਚੱਦਰਾ ਨੂੰ ਤਾਲਮੇਲ ਸਕੱਤਰ-2 ਚੁਣਿਆ ਗਿਆ।  ਇਸ ਮੌਕੇ ਜੱਥੇਬੰਦੀ  ਦੇ  ਪ੍ਰਧਾਨ ਬਲਰਾਜ ਸਿੰਘ ਦਾਊਂ ਨੇ ਦੱਸਿਆ ਕਿ ਉਹ ਪੰਜਾਬ ਰਾਜ ਦੇ ਦਰਜਾ-4 ਕਰਮਚਾਰੀਆਂ ਦੀਆਂ ਮੰਗਾਂ ਪਹਿਲਾਂ ਵਾਂਗ ਹੀ ਅਫਸਰਾਂ ਅਤੇ ਮੰਤਰੀਆਂ ਦੀ ਕਮੇਟੀ ਵਿੱਚ ਰੱਖਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰਨਾ ਜੱਥੇਬੰਦੀਆਂ ਦੇ ਨਾਲ ਰਲ ਕੇ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!